03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਮੀਟਿੰਗ ਮੌਕੇ ਭਖਵੇਂ ਮੁੱਦਿਆਂ ’ਤੇ ਵਿਚਾਰ ਚਰਚਾ

Ad Position 21
No active advertisement
ਅਜੀਤ ਡੈਸਕ 28-06-2026
ਮਾਨਸਾ, 27 (ਬਲਵਿੰਦਰ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਇੱਥੇ ਹੋਏ ਇਕੱਤਰਤਾ ਮੌਕੇ ਰਾਜ ਦੇ ਸਮਾਜਿਕ, ਰਾਜਨੀਤਕ ਅਤੇ ਆਰਥਿਕ ਹਾਲਾਤਾਂ ਤੋਂ ਇਲਾਵਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਤੇ ਰਣਨੀਤੀਆਂ ਸਬੰਧੀ ਚਰਚਾ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਬਾਬਾ ਕੁਲਵਿੰਦਰ ਸਿੰਘ ਕੋਟਧਰਮੂ ਨੇ ਕਿਹਾ ਕਿ ਅਜੋਕੇ ਦੌਰ ’ਚ ਪੰਜਾਬ ਜਿਨ੍ਹਾਂ ਹਾਲਾਤਾਂ ’ਚੋਂ ਲੰਘ ਰਿਹਾ ਹੈ, ਉਹ ਚਿੰਤਾਜਨਕ ਹਨ । ਉਨ੍ਹਾਂ ਦੋਸ਼ ਲਗਾਇਆ ਕਿ ਰਾਜਸੀ ਪਾਰਟੀਆਂ ਪੰਜਾਬ ਦੇ ਮੁੱਖ ਮੁੱਦਿਆਂ ਦੇ ਹੱਲ ਦੀ ਬਜਾਏ ਆਪਣੀਆਂ ਸਿਆਸੀ ਰੋਟੀਆਂ ਸੇਕਣ ’ਤੇ ਲੱਗੀਆਂ ਹੋਈਆਂ ਹਨ। ਉਨ੍ਹਾਂ ਆਖਿਆ ਕਿ ਚੰਡੀਗੜ੍ਹ ਨੂੰ ਸੂਬੇ ਦੀ ਰਾਜਧਾਨੀ ਬਣਾਉਣ, ਦਰਿਆਈ ਪਾਣੀਆਂ ਦੇ ਹੱਕ, ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਤੇ ਪ੍ਰਚਾਰ, ਬੰਦੀ ਸਿੰਘਾਂ ਦੀ ਰਿਹਾਈ, ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਨਾਲ ਸਬੰਧਿਤ ਮਸਲੇ ਇਸ ਵਕਤ ਗੰਭੀਰ ਹਨ। ਉਨ੍ਹਾਂ ਕਿਹਾ ਕਿ ਰਾਜ ‘ਚ ਅਮਨ ਕਾਨੂੰਨ ਦੀ ਸਥਿਤੀ ਗੜਬੜਾ ਗਈ ਹੈ ਅਤੇ ਨਸ਼ਿਆਂ ਦਾ ਬੋਲਬਾਲਾ ਵਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਉਪਰੋਕਤ ਮੁੱਦਿਆਂ ਨੂੰ ਲੈ ਕੇ ਚੋਣ ਲੜੇਗੀ ਅਤੇ ਹੱਲ ਕਰਵਾਉਣ ਲਈ ਹੁਣੇ ਤੋਂ ਵਚਨਬੱਧ ਹੈ । ਇਸ ਦੇ ਨਾਲ ਹੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਹਰ ਲੜਾਈ ਲੜੀ ਜਾਵੇਗੀ। ਇਸ ਮੌਕੇ ਜਗਮੇਲ ਸਿੰਘ ਅਹਿਮਦਪੁਰ, ਅਵਤਾਰ ਸਿੰਘ ਜਵਾਹਰਕੇ, ਹਰਜੀਤ ਸਿੰਘ ਧਿੰਗੜ, ਧੰਨਾ ਸਿੰਘ ਬੁਢਲਾਡਾ, ਮਨਪ੍ਰੀਤ ਸਿੰਘ ਖ਼ਾਲਸਾ, ਬਿੱਟੂ ਸਿੰਘ ਮਾਨ, ਮੱਖਣ ਸਿੰਘ ਭੂੰਦੜ, ਹਾਕਮ ਸਿੰਘ ਫੱਤਾ, ਸੁਖਵਿੰਦਰ ਸਿੰਘ ਨੰਗਲ, ਰਾਜਵੀਰ ਸਿੰਘ ਦਸੌਂਧੀਆ, ਕਾਲਾ ਸਿੰਘ ਕੁੱਲਰੀਆਂ, ਭੁਪਿੰਦਰ ਸਿੰਘ ਖੀਵਾ ਖ਼ੁਰਦ, ਜਸਵਿੰਦਰ ਸਿੰਘ ਫੱਤਾ, ਗੋਬਿੰਦ ਸਿੰਘ ਭੈਣੀਬਾਘਾ, ਰਮਨਦੀਪ ਸਿੰਘ ਜਟਾਣਾ, ਜਸਕਰਨ ਸਿੰਘ ਕੋਟਧਰਮੂ, ਕਮਲਜੀਤ ਸਿੰਘ ਬੁਢਲਾਡਾ, ਗੁਰਦਰਸ਼ਨ ਸਿੰਘ ਮਾਨਸਾ ਆਦਿ ਹਾਜ਼ਰ ਸਨ੍ਧ
Ad Position 22
No active advertisement
ਪਿਛਲੀ ਖ਼ਬਰ ਕਾ. ਫਕੀਰੀਆ ਸਿੰਘ ਦੀ 22ਵੀਂ ਬਰਸੀ ਮੌਕੇ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਸੜਕ ਹਾਦਸੇ ਵਿਚ ਇਕ ਜ਼ਖ਼ਮੀ
Ad Position 24
No active advertisement