03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਕਾ. ਫਕੀਰੀਆ ਸਿੰਘ ਦੀ 22ਵੀਂ ਬਰਸੀ ਮੌਕੇ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

Ad Position 21
No active advertisement
ਅਜੀਤ ਡੈਸਕ 28-06-2026
ਭੀਖੀ, 27 ਜੂਨ (ਬਲਕਾਰ ਸਿੰਘ ਸਹੋਤਾ)- ਮਰਹੂਮ ਕਾ. ਫਕੀਰੀਆ ਸਿੰਘ ਦੀ 22ਵੀਂ ਬਰਸੀ ਇੱਥੇ ਸ਼ਰਧਾਪੂਰਵਕ ਮਨਾਈ ਗਈ । ਸੀ.ਪੀ.ਆਈ. ਦੇ ਸੂਬਾ ਸਕੱਤਰੇਤ ਮੈਂਬਰ ਅਤੇ ਜ਼ਿਲ੍ਹਾ ਸਕੱਤਰ ਕਾ. ਕ੍ਰਿਸ਼ਨ ਸਿੰਘ ਚੌਹਾਨ, ਨੈਸ਼ਨਲ ਕਾਲਜ ਦੇ ਪ੍ਰਧਾਨ ਹਰਬੰਸ ਦਾਸ ਬਾਵਾ, ਕਿਸਾਨ ਆਗੂ ਗੁਰਨਾਮ ਸਿੰਘ ਭੀਖੀ, ਕਮਿਊਨਿਸਟ ਆਗੂ ਛੱਜੂ ਰਾਮ ਰਿਸ਼ੀ, ਹਰਭਗਵਾਨ ਭੀਖੀ, ਕਿਸਾਨ ਆਗੂ ਗੁਰਚਰਨ ਭੀਖੀ, ਮਾਸਟਰ ਚਰਨਜੀਤ ਸਿੰਘ ਧਲੇਵਾਂ, ਸਤਪਾਲ ਰਿਸ਼ੀ ਅਤੇ ਸਮਾਜ ਸੇਵੀ ਬਲਵੰਤ ਸਿੰਘ ਭੀਖੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੱਬੀ ਵਿਚਾਰਧਾਰਾ ਦੇ ਧਾਰਨੀ ਲੋਕ ਪੱਖੀ ਆਗੂ ਕਾ. ਫਰਕੀਰੀਆ ਸਿੰਘ ਨੇ ਹਮੇਸ਼ਾ ਨਿੱਜੀ ਹਿੱਤਾਂ ਨੂੰ ਛੱਡ ਲੋਕ ਪੱਖੀ ਕੰਮਾਂ ਨੂੰ ਤਰਜੀਹ ਦਿੱਤੀ, ਸਗੋਂ ਉਹ ਕਿਸੇ ਇਕ ਧਿਰ ਦੇ ਨਾ ਹੋ ਕੇ ਸਰਵਪੱਖੀ ਲੋਕ ਆਗੂ ਦੇ ਤੌਰ ਪ੍ਰਮਾਣਿਤ ਹੋਏ । ਉਨ੍ਹਾਂ ਦੀ ਸੋਚ ਅਤੇ ਵਿਚਾਰਧਾਰਾ ਸਾਡੀ ਨੌਜਵਾਨੀ ਸਮੇਤ ਸਮਾਜ ਨੂੰ ਸੇਧ ਦੇ ਸਕਦੀ ਹੈ। ਉਨ੍ਹਾਂ ਦੀ ਸੇਧ ਤੇ ਯੋਗ ਅਗਵਾਈ ਹੇਠ ਨੈਸ਼ਨਲ ਕਾਲਜ ਦੀ ਸਥਾਪਨਾ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਉਹ ਹਮੇਸ਼ਾ ਸਿੱਖਿਆ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਰੱਖਣ ਲਈ ਤਤਪਰ ਰਹੇ । ਸੰਬੋਧਨ ’ਚ ਸ਼ਾਮਿਲ ਹੋਣ ਵਾਲਿਆਂ ’ਚ ਐਡਵੋਕੇਟ ਮਨੋਜ ਸਿੰਗਲਾ ਰੋਕੀ, ਏਟਕ ਦੇ ਕਾ. ਕਰਨੈਲ ਸਿੰਘ ਭੀਖੀ, ਸਬ ਡਵੀਜ਼ਨ ਮਾਨਸਾ ਦੇ ਸਕੱਤਰ ਕਾ. ਰੂਪ ਸਿੰਘ ਢਿੱਲੋਂ, ਕਾ. ਕੁਲਦੀਪ ਸਿੰਘ ਸਿੱਧੂ, ਕੇਵਲ ਸਿੰਘ ਸਮਾਓ, ਜੇ.ਈ. ਲੱਖਾ ਸਿੰਘ, ਮਨਜੀਤ ਸਿੰਘ ਐਸ.ਡੀ.ਓ., ਰਮੇਸ਼ ਕੁਮਾਰ ਸਾਬਕਾ ਕੌਂਸਲਰ, ਹਰਵਚਨ ਸਿੰਘ ਜੇ.ਈ., ਸੁਰਜੀਤ ਸਿੰਘ ਖੀਵਾ, ਅਮਰ ਨਾਥ, ਬਲਦੇਵ ਸਿੰਘ ਸਮਾਓਂ, ਮੰਗਤ ਰਾਮ ਬਰਾਂਚ ਸਕੱਤਰ, ਰਣਜੀਵ ਮਿੱਤਲ, ਪਿਆਰਾ ਸਿੰਘ ਫ਼ੌਜੀ, ਪਰਮਜੀਤ ਸਿੰਘ ਲੈਚੀ, ਪੱਤਰਕਾਰ ਪਰਵਿੰਦਰ ਸਿੰਘ, ਰਾਮ ਸਿੰਘ ਅਕਲੀਆ, ਮਾਸਟਰ ਗੋਧਾ ਰਾਮ, ਸੁੱਖਾ ਪੰਡਤ ਆਦਿ ਸਨ ।
Ad Position 22
No active advertisement
ਪਿਛਲੀ ਖ਼ਬਰ ਤਨਖ਼ਾਹਾਂ ਨਾ ਮਿਲਣ ਤੇ ਹੋਰ ਮੰਗਾਂ ਨੂੰ ਲੈ ਕੇ ਸਫ਼ਾਈ ਸੇਵਕ ਯੂਨੀਅਨ ਵਲੋਂ ਹੜਤਾਲ ਜਾਰੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਮੀਟਿੰਗ ਮੌਕੇ ਭਖਵੇਂ ਮੁੱਦਿਆਂ ’ਤੇ ਵਿਚਾਰ ਚਰਚਾ
Ad Position 24
No active advertisement