ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਮਾਨਸਾ ’ਚ ਵੱਖ-ਵੱਖ ਥਾਵਾਂ ’ਤੇ ਟੁੱਟੀਆਂ ਸੜਕਾਂ ਕਾਰਨ ਲੋਕ ਡਾਢੇ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 29-06-2026

ਲੋਕਾਂ ਵਲੋਂ ਪਹਿਲ ਦੇ ਆਧਾਰ ’ਤੇ ਸੜਕਾਂ ਦੀ ਮੁਰੰਮਤ ਦੀ ਮੰਗ
ਮਾਨਸਾ, 28 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)- ਸਥਾਨਕ ਸ਼ਹਿਰ ’ਚ ਵੱਖ-ਵੱਖ ਥਾਵਾਂ ਤੋਂ ਟੁੱਟੀਆਂ ਪਈਆਂ ਸੜਕਾਂ ਤੋਂ ਲੋਕ ਡਾਢੇ ਪ੍ਰੇਸ਼ਾਨ ਹਨ। ਇਹ ਸੜਕਾਂ ਲੰਬੇ ਸਮੇਂ ਤੋਂ ਨਵੀਆਂ ਬਣਨ ਜਾਂ ਮੁਰੰਮਤ ਦੀ ਉਡੀਕ ’ਚ ਹਨ ਪਰ ਸਰਕਾਰ ਦੇ ਨੁਮਾਇੰਦਿਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸਵੱਲੀ ਨਜ਼ਰ ਇਨ੍ਹਾਂ ’ਤੇ ਹਾਲੇ ਤੱਕ ਨਹੀਂ ਪਈ । ਕਈ ਸੜਕਾਂ ਟੁੱਟ ਕੇ ਉੱਥੇ ਡੂੰਘੇ ਖੱਡੇ ਪੈ ਗਏ ਹਨ ਅਤੇ ਕਈਆਂ ਦੇ ਵੱਟੇ ਖਿੱਲਰ ਕੇ ਰਾਹਗੀਰਾਂ ਤੇ ਵਾਹਨ ਚਾਲਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੇ ਹਨ। ਮਾਨਸਾ ਤੋਂ ਕੋਟਲੱਲੂ ਨੂੰ ਜਾਣ ਵਾਲੀ ਸੜਕ ਦੇ ਮੁੱਖ ਮੋੜ ’ਤੇ ਖੱਡੇ ਪੈਣ ਕਾਰਨ ਹਰ ਵੇਲੇ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਇਸ ਸੜਕ ਰਾਹੀ ਬੁਢਲਾਡਾ ਨੂੰ ਜਾਣ ਵਾਲੀ ਵੱਡੀ ਗਿਣਤੀ ’ਚ ਟਰੈਫ਼ਿਕ ਗੁਜ਼ਰਦੀ ਹੈ। ਇਸੇ ਤਰ੍ਹਾਂ ਇਸ ਤੋਂ 2 ਕਿੱਲੇ ਅਗਾਂਹ ਜਾ ਕੇ ਕੁਝ ਫ਼ਰਲਾਂਗ ਸੜਕ ਪੁੱਟ ਕੇ ਨਵਾਂ ਪੱਥਰ ਪਾ ਕੇ ਉਸ ’ਤੇ ਮਿੱਟੀ ਪਾ ਕੇ ਛੱਡੇ ਨੂੰ ਕਈ ਮਹੀਨੇ ਬੀਤ ਗਏ ਹਨ। ਇਸ ਸੜਕ ’ਤੋਂ ਜਦੋਂ ਵਾਹਨ ਗੁਜ਼ਰਦੇ ਹਨ ਤਾਂ ਮਿੱਟੀ ਘੱਟਾ ਉੱਡ ਕੇ ਰਾਹਗੀਰਾਂ ਦੀ ਸ਼ਕਲ ਵਿਗਾੜ ਦਿੰਦਾ ਹੈ। ਇਸੇ ਤਰ੍ਹਾਂ ਹੀ ਸਰਕਾਰੀ ਪ੍ਰਾਇਮਰੀ ਸਕੂਲ ਮਾਨਸਾ ਖ਼ੁਰਦ ਨਜ਼ਦੀਕ ਵੀ ਸੜਕ ਥਾਂ-ਥਾਂ ਤੋਂ ਟੁੱਟ ਗਈ ਹੈ।
ਸਾਂਈ ਮੰਦਰ ਕੋਲ ਵੀ ਸੜਕ ਦਾ ਬੁਰਾ ਹਾਲ
ਸਾਂਈ ਮੰਦਰ ਮਾਨਸਾ ਨਜ਼ਦੀਕ ਮੁੱਖ ਸੜਕ ਤੋਂ ਮਾਨਸਾ ਖ਼ੁਰਦ ਨੂੰ ਮੁੜਨ ਵਾਲੀ ਸੜਕ ਦਾ ਮੋੜ ਟੁੱਟ ਕੇ ਨਕਾਰਾ ਹੋ ਚੁੱਕਾ ਹੈ। ਇੱਥੇ ਵੀ ਟੋਏ ਪੈਣ ਕਰ ਕੇ ਜਿੱਥੇ ਵਾਹਨਾਂ ਦਾ ਨੁਕਸਾਨ ਹੁੰਦਾ ਰਹਿੰਦਾ ਹੈ ਉੱਥੇ ਉੱਡਦਾ ਮਿੱਟੀ ਘੱਟਾ ਵੀ ਰਾਹਗੀਰਾਂ ਨੂੰ ਪ੍ਰੇਸ਼ਾਨ ਕਰਦਾ ਹੈ। ਮਾਨਸਾ ਸ਼ਹਿਰ ਦੀ ਗਊਸ਼ਾਲਾ ਵਾਲੀ ਸੜਕ ਵੀ ਜੋ ਕੁਝ ਸਮਾਂ ਪਹਿਲਾਂ ਬਣਾਈ ਗਈ ਸੀ, ਥਾਂ-ਥਾਂ ਤੋਂ ਟੁੱਟ ਗਈ ਹੈ ਅਤੇ ਕਈ ਥਾਵਾਂ ’ਤੇ ਤਾਂ ਡੂੰਘੇ ਖੱਡੇ ਪੈ ਗਏ ਹਨ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਟੁੱਟੀਆਂ ਸੜਕਾਂ ਦੀ ਮੁਰੰਮਤ ਪਹਿਲ ਦੇ ਆਧਾਰ ’ਤੇ ਕੀਤੀ ਜਾਵੇ।
ਸੇਂਟ ਜੇਵੀਅਰ ਸਕੂਲ ਵਾਲੀ ਸੜਕ ਤੁਰੰਤ ਬਣਾਈ ਜਾਵੇ
ਸਥਾਨਕ ਸੇਂਟ ਜੇਵੀਅਰ ਸਕੂਲ ਨੂੰ ਜਾਣ ਵਾਲੀ ਸੜਕ ਦੀ ਹਾਲਤ ਕਾਫ਼ੀ ਸਮੇਂ ਤੋਂ ਤਰਸਯੋਗ ਬਣੀ ਹੋਈ ਹੈ। ਇਸ ’ਤੇ ਪੱਥਰ ਪਾ ਕੇ ਛੱਡ ਦਿੱਤਾ ਗਿਆ ਹੈ। ਇਸ ਸੜਕ ਰਾਹੀ ਸਕੂਲ ਜਾਣ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋਸ਼ਲਿਸਟ ਪਾਰਟੀ ਦੇ ਆਗੂ ਹਰਿੰਦਰ ਸਿੰਘ ਮਾਨਸ਼ਾਹੀਆ ਅਤੇ ਜਗਜੀਤ ਸਿੰਘ ਝਲਬੂਟੀ ਨੇ ਕਿਹਾ ਕਿ 1 ਜੁਲਾਈ ਤੋਂ ਸਕੂਲ ਖੁੱਲ੍ਹ ਜਾਣਗੇ ਅਤੇ ਅੱਗੇ ਬਰਸਾਤਾਂ ਦਾ ਮੌਸਮ ਵੀ ਸ਼ੁਰੂ ਹੋਣ ਵਾਲਾ ਹੈ, ਸੋ ਇਸ ਸੜਕ ਨੂੰ ਤੁਰੰਤ ਮੁਕੰਮਲ ਕੀਤਾ ਜਾਵੇ।

Ad Position 22
No active advertisement
ਪਿਛਲੀ ਖ਼ਬਰ ਪ੍ਰਿੰਸੀਪਲ ਸੈਣੀ ਆਲ ਇੰਡੀਆ ਸੈਣੀ ਸੇਵਾ ਸਮਾਜ ਬੁਢਲਾਡਾ ਇਕਾਈ ਦੇ ਪ੍ਰਧਾਨ ਚੁਣੇ ਅਗਲੀ ਖ਼ਬਰ ਮਾਨਸਾ ਜ਼ਿਲ੍ਹੇ ’ਚ 28859 ਬੱਚਿਆਂ ਨੂੰ ਪਿਲਾਈਆਂ ਗਈਆਂ ਪੋਲੀਓ ਰੋਕੂ ਬੂੰਦਾਂ
Ad Position 24
No active advertisement