03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਬੀਰੋਕੇ ਕਲਾਂ ਬਹੁਮੰਤਵੀ ਖੇਤੀਬਾੜੀ ਸੇਵਾ ਸਭਾ ਵਿਖੇ ਸਹਿਕਾਰੀ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 04-07-2026
ਬੁਢਲਾਡਾ, 3 ਜੁਲਾਈ (ਸਵਰਨ ਸਿੰਘ ਰਾਹੀ)- ਦੀ ਬੀਰੋਕੇ ਕਲਾਂ ਖੇਤੀਬਾੜੀ ਸੇਵਾ ਸਭਾ ਵਿਖੇ ‘ਸਹਿਕਾਰ ਸੇ ਸਮਰਿੱਧੀ’ ਦੇ ਸੰਕਲਪ ਵੱਲ ਸਹਿਕਾਰੀ ਖੇਤਰ ਦੀਆਂ ਪਹਿਲਕਦਮੀਆਂ, ਪ੍ਰਾਪਤੀਆਂ ਅਤੇ ਯੋਗਦਾਨ ਸੰਬੰਧੀ ਮਨਾਏ ਜਾ ਰਹੇ ਸਹਿਕਾਰਤਾ ਹਫ਼ਤੇ ਤਹਿਤ ਪ੍ਰੋਗਰਾਮ ਕਰਵਾਇਆ ਗਿਆ। ਗੁਰਜਸਪ੍ਰੀਤ ਸਿੰਘ ਸਰਾਂ ਏ. ਆਰ. ਬੁਢਲਾਡਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਭਾ ਦੇ ਪ੍ਰਧਾਨ ਕੁਲਦੀਪ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਦਾ ਸਹਿਕਾਰਤਾ ਮੰਤਰਾਲਾ ਵਿਕਾਸ ਦੇ ਨਜ਼ਰੀਏ ਤੋਂ ਖੇਤੀਬਾੜੀ ਸਭਾਵਾਂ ਨੂੰ ਮਜ਼ਬੂਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਸਭਾਵਾਂ ਕਰਜ਼ਿਆਂ ਤਕ ਸੀਮਿਤ ਨਹੀਂ ਸਗੋਂ ਸਰਵਪੱਖੀ ਵਿਕਾਸ ਕਰ ਰਹੀਆਂ ਹਨ ਕਿਉਂ ਕਿ ਸਭਾਵਾਂ ਦੇ ਮੈਂਬਰਾਂ ਨੂੰ ਖਾਦ, ਬੀਜ, ਜ਼ਰੂਰੀ ਵਸਤਾਂ ਅਤੇ ਖੇਤੀਬਾੜੀ ਦੇ ਸੰਦ ਵਾਜਬ ਰੇਟ ’ਤੇ ਦਿੱਤੇ ਜਾ ਰਹੇ ਹਨ। ਅਜੇ ਕੁਮਾਰ ਏ.ਜੀ.ਟੀ. ਇਫਕੋ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀ ਉਤਪਾਦਨ ’ਚ ਡ੍ਰੋਨ ਤੇ ਨੈਨੋ ਖਾਦਾਂ ਵਰਗੀਆਂ ਨਵੀਆਂ ਤਕਨੀਕਾਂ ਅਪਣਾਉਣੀਆਂ ਚਾਹੀਦੀਆਂ ਹਨ। ਹਰਪ੍ਰੀਤ ਸਿੰਘ ਐਸ.ਐਫ.ਏ. ਇਫਕੋ ਨੇ ਕੰਪਨੀ ਦੀ ਸੰਕਟ ਹਰਨ ਬੀਮਾ ਯੋਜਨਾ ਅਤੇ ਡਿਵੀਡੈਡ ਸਕੀਮ ਬਾਰੇ ਜਾਣਕਾਰੀ ਦਿੱਤੀ। ਏ.ਆਰ. ਦਫ਼ਤਰ ਬੁਢਲਾਡਾ ਦੇ ਐਸ.ਏ. ਜਪਨੀਸ਼ ਭਾਟੀਆ ਨੇ ਵੱਧ ਤੋਂ ਵੱਧ ਰੁੱਖ ਲਗਾ ਕੇ ਹਰਿਆਲੀ ਮਿਸ਼ਨ ਅਪਣਾਉਣ ਅਤੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਪ੍ਰੇਰਿਤ ਕੀਤਾ। ਗੁਰਮੀਤ ਗਾਗੋਵਾਲ ਮੈਨੇਜਰ ਡੀ.ਸੀ.ਯੂ. ਮਾਨਸਾ ਨੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਸਹਿਕਾਰੀ ਸਭਾਵਾਂ ਨਾਲ ਵੱਧ ਤੋਂ ਵੱਧ ਲੈਣ-ਦੇਣ ਕਰਨਾ ਚਾਹੀਦਾ ਹੈ। ਇਸ ਮੌਕੇ ਰਾਜਵਿੰਦਰ ਸਿੰਘ ਸਕੱਤਰ, ਜਗਸੀਰ ਸਿੰਘ, ਬਲਦੇਵ ਸਿੰਘ, ਸੁਖਵਿੰਦਰ ਸਿੰਘ, ਰਾਜਿੰਦਰ ਸਿੰਘ ਸਾਬਕਾ ਡਾਇਰੈਕਟਰ ਕੋਪ. ਬੈਂਕ, ਸਹਿਕਾਰਤਾ ਵਿਭਾਗ ਦੇ ਗੁਰਮੇਲ ਸਿੰਘ, ਰਵਿੰਦਰ ਸਿੰਘ, ਗੌਤਮ ਸਿੰਗਲਾ, ਲੋਕੇਸ਼ ਸਿੰਗਲਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਂ ਵਲੋਂ 3 ਬੱਚਿਆਂ ਸਣੇ ਖ਼ੁਦਕੁਸ਼ੀ ਦਾ ਕਾਰਨ ਆਰਥਿਕ ਤੰਗੀ ਹੀ ਨਿਕਲਿਆ ਅਗਲੀ ਖ਼ਬਰ ਐੱਸ.ਆਈ.ਆਰ. ਨੂੰ ਸੁਖਾਲਾ ਬਣਾਉਣ ਲਈ 30 ਸਤੰਬਰ ਤੱਕ ਫ਼ੀਸਾਂ ਤੇ ਸਹੂਲਤ ਖ਼ਰਚੇ ਮੁਆਫ਼
Ad Position 24
No active advertisement