03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਮਾਂ ਵਲੋਂ 3 ਬੱਚਿਆਂ ਸਣੇ ਖ਼ੁਦਕੁਸ਼ੀ ਦਾ ਕਾਰਨ ਆਰਥਿਕ ਤੰਗੀ ਹੀ ਨਿਕਲਿਆ

Ad Position 21
No active advertisement
ਅਜੀਤ ਡੈਸਕ 04-07-2026
ਮਾਨਸਾ, 3 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਬੀਤੀ ਸ਼ਾਮ ਸਥਾਨਕ ਵਾਰਡ ਨੰਬਰ 3 ਦੇ ਨਿਧਾਨ ਸਿੰਘ ਨਗਰ ‘ਚ ਔਰਤ ਵਲੋਂ 3 ਬੱਚਿਆਂ ਸਮੇਤ ਕੀਤੀ ਖ਼ੁਦਕੁਸ਼ੀ ਦਾ ਕਾਰਨ ਆਰਥਿਕ ਤੰਗੀ ਹੀ ਨਿਕਲਿਆ। ਗਰੀਬੀ ਕਰ ਕੇ ਸੰਦੀਪ ਕੌਰ (36) ਪਿਛਲੇ ਸਮੇਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦੀ ਸੀ, ਜਿਸ ਦੇ ਚੱਲਦਿਆਂ ਉਸ ਨੇ ਖ਼ੌਫ਼ਨਾਕ ਕਦਮ ਚੱਕ ਲਿਆ। ਜ਼ਿਕਰਯੋਗ ਹੈ ਕਿ ਉਸ ਦੇ ਪਤੀ ਨਿੱਕਾ ਸਿੰਘ ਦੀ ਕੁਝ ਮਹੀਨੇ ਪਹਿਲਾਂ ਬਿਮਾਰੀ ਕਰ ਕੇ ਮੌਤ ਹੋ ਗਈ ਸੀ। ਮ੍ਰਿਤਕਾ ਤੋਂ ਇਲਾਵਾ ਖੁਸ਼ਪ੍ਰੀਤ ਕੌਰ (12), ਸੰਮਨਦੀਪ ਕੌਰ (7) ਤੇ ਵਿਸ਼ਵਾਸ ਸਿੰਘ (2) ਦਾ ਅੱਜ ਪੋਸਟਮਾਰਟਮ ਕਰਨ ਉਪਰੰਤ ਸਥਾਨਕ ਰਾਮ ਬਾਗ ਵਿਖੇ ਸਸਕਾਰ ਕਰ ਦਿੱਤਾ ਗਿਆ। ਪਰਿਵਾਰ ਐਨਾ ਗਰੀਬ ਸੀ ਕਿ ਅੱਜ ਵੀ ਉਨ੍ਹਾਂ ਕੋਲ ਅੰਤਿਮ ਸਸਕਾਰ ਕਰਨ ਲਈ ਪੈਸਾ ਨਹੀਂ ਸੀ। ਸਮਾਜ ਸੇਵੀਆਂ ਦੀ ਮਦਦ ਨਾਲ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਮ੍ਰਿਤਕਾ ਦੀ ਮਾਤਾ ਮੂਰਤੀ ਦੇਵੀ ਨੇ ਦੱਸਿਆ ਕਿ ਉਸ ਦੀ ਧੀ ਜੋ ਕਿਰਾਏ ਦੇ ਮਕਾਨ ‘ਚ ਰਹਿੰਦੀ ਸੀ, ਝਾੜੂ-ਪੋਚਾ ਕਰ ਕੇ ਗੁਜ਼ਾਰਾ ਕਰਦੀ ਸੀ। ਉਨ੍ਹਾਂ ਦੱਸਿਆ ਕਿ ਘਰ ‘ਚ ਸਾਬਣ ਲਿਆਉਣ ਤੱਕ ਪੈਸੇ ਨਹੀਂ ਹੁੰਦੇ ਸਨ, ਜਿਸ ਕਰ ਕੇ ਸੰਦੀਪ ਮਾਨਸਿਕ ਤੌਰ ‘ਤੇ ਠੀਕ ਨਹੀਂ ਸੀ ਅਤੇ ਉਹ ਹਰ ਵਕਤ ਕਹਿੰਦੀ ਸੀ ਕਿ ਧੀਆਂ ਤੇ ਪੁੱਤ ਦਾ ਪਾਲਣ-ਪੋਸ਼ਣ ਕਿਵੇਂ ਕਰੇਗੀ ਅਤੇ ਵਿਆਹ ਆਦਿ ਕਿਵੇਂ ਸਿਰੇ ਚੜ੍ਹਾਏਗੀ। ਸਸਕਾਰ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ, ਭਾਜਪਾ ਆਗੂ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਸੀ. ਪੀ.ਆਈ. ਦੇ ਜ਼ਿਲ੍ਹਾ ਸਕੱਤਰ ਕਾ. ਕ੍ਰਿਸ਼ਨ ਚੌਹਾਨ, ਕੌਂਸਲਰ ਹਰਪਾਲ ਸਿੰਘ ਪਾਲੀ ਤੋਂ ਇਲਾਵਾ ਹੋਰ ਲੋਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਹੋਈ ਸੂਬਾ ਪੱਧਰੀ ਮੀਟਿੰਗ ਅਗਲੀ ਖ਼ਬਰ ਬੀਰੋਕੇ ਕਲਾਂ ਬਹੁਮੰਤਵੀ ਖੇਤੀਬਾੜੀ ਸੇਵਾ ਸਭਾ ਵਿਖੇ ਸਹਿਕਾਰੀ ਦਿਵਸ ਮਨਾਇਆ
Ad Position 24
No active advertisement