ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਸਹਾਰਾ ਸੰਸਥਾ ਵਲੋਂ ਲਾਸ਼ ਦਾ ਸਸਕਾਰ

Ad Position 21
No active advertisement
ਅਜੀਤ ਡੈਸਕ 09-07-2026
ਬਠਿੰਡਾ, 8 ਜੁਲਾਈ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਸਮਾਜ ਭਲਾਈ ਸੰਸਥਾ ਸਹਾਰਾ ਜਨ ਸੇਵਾ ਦੇ ਬਾਨੀ ਵਿਜੇ ਗੋਇਲ ਨੇ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੇ 18 ਜੂਨ ਨੂੰ ਪਰਸ ਰਾਮ ਨਗਰ ਦੇ ਇਕ ਬੇਸਹਾਰਾ ਵਿਅਕਤੀ ਨੂੰ 108 ਐਂਬੂਲੈਂਸ ਰਾਹੀਂ ਸਥਾਨਕ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ ਗਿਆ ਸੀ ਅਤੇ 18 ਜੂਨ ਨੂੰ ਹੀ ਉਸ ਦੀ ਮੌਤ ਹੋਣ ਕਾਰਨ ਐਮਰਜੈਂਸੀ ਡਿਊਟੀ ਡਾਕਟਰ ਨੇ ਉਸ ਅਣਜਾਣ ਵਿਅਕਤੀ ਦੀ ਮੌਤ ਦੀ ਸੂਚਨਾ ਫ਼ੋਨ ਰਾਹੀਂ ਕੈਨਾਲ ਕਾਲੋਨੀ ਥਾਣੇ ਇਤਲਾਹ ਦਿੱਤੀ ਪਰ ਉਹ ਅਣਜਾਣ ਵਿਅਕਤੀ ਦੀ ਲਾਸ਼ ਮੁਰਦਾਘਾਟ ਦੇ ਫ੍ਰੀਜ਼ਰ ਵਿਚ ਪਈ ਰਹੀ ਅਤੇ ਕਿਸੇ ਨੇ ਵੀ ਇਸ ‘ਤੇ ਕੋਈ ਕਾਰਵਾਈ ਨਹੀਂ ਕੀਤੀ। ਅੰਤ ਵਿਚ 5 ਜੁਲਾਈ ਨੂੰ ਜਦੋਂ ਸਹਾਰਾ ਜਨ ਸੇਵਾ ਟੀਮ ਨੂੰ ਇਸ ਬਾਰੇ ਪਤਾ ਲੱਗਾ ਤਾਂ ਸਹਾਰਾ ਟੀਮ ਨੇ ਸਬੰਧਿਤ ਪੁਲਿਸ ਸਟੇਸ਼ਨ ਨਾਲ ਗੱਲ ਕੀਤੀ ਅਤੇ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ। 6 ਜੁਲਾਈ ਨੂੰ ਸੱਤ ਦਿਨਾਂ ਬਾਅਦ ਸਹਾਰਾ ਜਨ ਸੇਵਾ ਵਰਕਰ ਸੰਦੀਪ ਗਿੱਲ ਦੇ ਬਿਆਨ ‘ਤੇ ਕੈਨਾਲ ਕਾਲੋਨੀ ਪੁਲਿਸ ਨੇ ਸਹਾਰਾ ਵਰਕਰ ਸੰਦੀਪ ਗਿੱਲ ਦੇ ਬਿਆਨ ‘ਤੇ ਉਸ ਅਣਜਾਣ ਵਿਅਕਤੀ ਦਾ ਪੋਸਟਮਾਰਟਮ ਕਰਵਾਇਆ ਅਤੇ ਲਾਸ਼ ਸਸਕਾਰ ਲਈ ਸਹਾਰਾ ਜਨ ਸੇਵਾ ਨੂੰ ਸੌਂਪ ਦਿੱਤੀ, ਜਿਸ ਦਾ ਸਸਕਾਰ ਸਹਾਰਾ ਜਨ ਸੇਵਾ ਟੀਮ ਵਲੋਂ ਪੂਰੇ ਧਾਰਮਿਕ ਰੀਤਾਂ ਨਾਲ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪਿੰਡ ਜਵਾਹਰਕੇ ਤੇ ਨੰਗਲ ਕਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ‘ਤੇ ਬਣੀ ਦਸਤਾਵੇਜ਼ੀ ਫ਼ਿਲਮ ਵਿਖਾਈ ਅਗਲੀ ਖ਼ਬਰ ਦੂਜੇ ਦਿਨ ਵੀ ਜਾਰੀ ਰਹੀ ਵਕੀਲਾਂ ਦੀ ਹੜਤਾਲ, ਅਦਾਲਤੀ ਕੰਮਕਾਜ ਰਿਹਾ ਠੱਪ
Ad Position 24
No active advertisement