ਤਲਵੰਡੀ ਸਾਬੋ, 14 ਜੁਲਾਈ (ਰਵਜੋਤ ਸਿੰਘ ਰਾਹੀ, ਰਣਜੀਤ ਸਿੰਘ ਰਾਜੂ)-ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਵਾਇਸ ਚਾਂਸਲਰ ਡਾ: ਬਲਰਾਜ ਸਿੰਘ, ਡਾਇਰੈਕਟਰ ਕੇਂਦਰੀ ਗੁਜਰਾਤ ਯੂਨੀਵਰਸਿਟੀ ਡਾ: ਐਚ. ਬੀ. ਪਟੇਲ ਦੀ ਅਗਵਾਈ ਹੇਠ ਯੂ. ਜੀ. ਸੀ. ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਅਤੇ ਕੇਂਦਰੀ ਗੁਜਰਾਤ ਯੂਨੀਵਰਸਿਟੀ ਦੇ ਸਹਿਯੋਗ ਨਾਲ ਨਵੀਂ ਸਿੱਖਿਆ ਨੀਤੀ 2020-ਸਬੰਧੀ ਸੱਤ ਰੋਜ਼ਾ ਅਕਾਦਮਿਕ ਓਰੀਐਨਟੇਸ਼ਨ ਪ੍ਰੋਗਰਾਮ ਕੀਤਾ ਗਿਆ। ਜਿਸ ਵਿਚ ਪਰੋ. ਵਾਇਸ ਚਾਂਸਲਰ ਡਾ: ਜਗਤਾਰ ਸਿੰਘ ਧੀਮਾਨ, ਪਰੋ. ਵਾਇਸ ਚਾਂਸਲਰ ਡਾ: ਪੀਯੂਸ਼ ਵਰਮਾ, ਡੀਨ ਅਕਾਦਮਿਕ ਡਾ: ਜਾਵੇਦ ਅਹਿਮਦ ਨੇ ਵਿਸ਼ਾ ਮਾਹਿਰਾਂ ਵਜੋਂ ਆਪਣੇ ਵਿਚਾਰ ਸਾਂਝੇ ਕੀਤੇ। ਇਸ ਪ੍ਰੋਗਰਾਮ ਵਿਚ ਦੇਸ਼ਾਂ-ਵਿਦੇਸ਼ਾਂ ਦੀਆਂ 10 ਯੂਨੀਵਰਸਿਟੀਆਂ ਦੇ ਲਗਭਗ 120 ਖੋਜਾਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਵਾਇਸ ਚਾਂਸਲਰ ਡਾ: ਸਿੰਘ ਨੇ ਅਧਿਆਪਕਾਂ ਨੂੰ ਆਪਣੇ ਹੁਨਰ ਨੂੰ ਨਿਖਾਰਨ ਅਤੇ ਕਲਾ ਨੂੰ ਖੋਜ ਅਤੇ ਅਧਿਆਪਨ ਦੇ ਖੇਤਰ ਵਿਚ ਵਰਤਣ ਲਈ ਪ੍ਰੇਰਿਤ ਕੀਤਾ। ਪਰੋ. ਵਾਇਸ ਚਾਂਸਲਰ ਡਾ. ਧੀਮਾਨ ਨੇ ਪੁਰਾਤਨ ਭਾਰਤੀ ਗਿਆਨ ਭੰਡਾਰ ਬਾਰੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਭਾਰਤੀ ਵੇਦਾਂ, ਪੁਰਾਣਾਂ ਅਤੇ ਉਪਨਸ਼ਿਦਾਂ ਨੇ ਵਿਗਿਆਨ, ਚਿਕਿਤਸਾ ਜਗਤ ਸਬੰਧੀ ਅਥਾਹ ਜਾਣਕਾਰੀ ਸਾਂਝੀ ਹੋਈ ਹੈ। ਸਾਡੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਇਸ ਤੋਂ ਲਾਹਾ ਲੈਣਾ ਚਾਹੀਦਾ ਹੈ। ਪ੍ਰੋ: ਅਸ਼ਵਿਨ ਮਕਵਾਨਾ, ਗੁਜਰਾਤ ਨੇ ਸੂਚਨਾ ਸੰਚਾਰ ਤਕਨਾਲੋਜੀ, ਡਾ. ਅਕੁੰਸ਼ ਆਨੰਦ ਨੇ ਉਚੇਰੀ ਸਿੱਖਿਆ, ਡਾ. ਨਮਰਤਾ ਸ਼ਰਮਾ ਇੰਦੋਰ, ਮੱਧ-ਪ੍ਰਦੇਸ਼, ਡਾ: ਬਲਵਿੰਦਰ ਰਾਜ, ਜਲੰਧਰ, ਪੰਜਾਬ ਨੇ ਖੋਜ ਤੇ ਵਿਕਾਸ, ਪ੍ਰੋ. ਜਗਦੀਸ਼ ਜੋਸ਼ੀ ਨੇ ਅਕਾਦਮਿਕ ਲੀਡਰਸ਼ਿਪ ਬਾਰੇ ਜਾਣਕਾਰੀ ਸਾਂਝੀ ਕੀਤੀ। ਕੋਰਸ ਕੁਆਰਡੀਨੇਟਰ ਅਤੇ ਡੀਨ ਡਾ: ਵਿਜੈ ਲਕਸ਼ਮੀ ਨੇ ਆਪਣੇ ਸੁਆਗਤੀ ਭਾਸ਼ਣ ਵਿਚ ਸਿੱਖਿਆ ਦੇ ਖੇਤਰ ਵਿੱਚ ਆ ਰਹੀਆਂ ਨਵੀਆਂ ਚਣੌਤੀਆਂ ਅਤੇ ਨਵੀਆਂ ਸੰਭਾਵਨਾਵਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਹੁਣ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਹੁਨਰ ਵਿਕਾਸ ਦਾ ਹੋਣਾ ਲਾਜ਼ਮੀ ਹੈ। ਵੈਲੇਡਿਕਟਰੀ ਸੈਸ਼ਨ ਵਿਚ ਡਾ. ਵਰਮਾ ਅਤੇ ਡਾ. ਖਾਨ ਵਲੋਂ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡੇ ਗਏ। ਡਾ. ਮਨਪ੍ਰੀਤ ਕੌਰ, ਪ੍ਰਿਯੰਕਾ ਸ਼ਰਮਾ, ਡਾ. ਰਾਜਿੰਦਰ ਕੁਮਾਰ, ਤੇ ਸਾਹਿਲ ਸ਼ਰਮਾ ਦਾ ਸਮੂਹ ਪ੍ਰਬੰਧਨ ਅਤੇ ਸੰਚਾਲਨ ਸ਼ਲਾਘਾਯੋਗ ਰਿਹਾ।
ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਕੇਂਦਰੀ ਗੁਜਰਾਤ ਯੂਨੀਵਰਸਿਟੀ ਵਲੋਂ ਅੱਠ ਰੋਜ਼ਾ ਓਰੀਐਨਟੇਸ਼ਨ ਪ੍ਰੋਗਰਾਮ
ਅਜੀਤ ਡੈਸਕ
15-07-2026