ਮਾਨਸਾ, 15 ਜੁਲਾਈ (ਸ.ਰਿ.)- ਥਾਣਾ ਸ਼ਹਿਰੀ-1 ਮਾਨਸਾ ਪੁਲਿਸ ਨੇ ਜਲਜਿੰਦਰ ਸਿੰਘ ਵਾਸੀ ਜਵਾਹਰਕੇ ਤੋਂ 10 ਅਤੇ ਬੁਢਲਾਡਾ ਪੁਲਿਸ ਨੇ ਅਰਮਾਨ ਕੁਮਾਰ ਵਾਸੀ ਬੁਢਲਾਡਾ ਤੋਂ 20 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਉਕਤ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਕਾਰਵਾਈ ਕੀਤੀ ਗਈ ਹੈ। ਇਸੇ ਤਰ੍ਹਾਂ ਝੁਨੀਰ ਪੁਲਿਸ ਨੇ ਕੁਲਦੀਪ ਸਿੰਘ ਵਾਸੀ ਭੰਮੇ ਕਲਾਂ ਤੋਂ 24 ਬੋਤਲਾਂ ਹਰਿਆਣਾ ਮਾਰਕਾ ਦੇਸੀ ਸ਼ਰਾਬ ਬਰਾਮਦ ਕਰ ਕੇ ਆਬਕਾਰੀ ਐਕਟ ਤਹਿਤ ਕਾਰਵਾਈ ਅਮਲ ’ਚ ਲਿਆਂਦੀ ਹੈ।
30 ਨਸ਼ੀਲੀਆਂ ਗੋਲੀਆਂ ਤੇ 24 ਬੋਤਲਾਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ
ਅਜੀਤ ਡੈਸਕ
16-07-2026