02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਰਾਜਪਾਲ ਵਲੋਂ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਦੇ ਵਿਦਿਆਰਥੀਆਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 16-07-2026

ਭੀਖੀ, 15 ਜੁਲਾਈ (ਬਲਕਾਰ ਸਿੰਘ ਸਹੋਤਾ)-ਸਰਵਹਿੱਤਕਾਰੀ ਸਿੱਖਿਆਂ ਸੰਮਤੀ ਤਹਿਤ ਚੱਲ ਰਹੇ ਚੱਲ ਸ੍ਰੀ ਤਾਰਾ ਚੰਦ ਸੀਨੀਅਰ ਸੈਕੰਡਰੀ ਸਕੂਲ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਰਾਜ ਪੱਧਰੀ ਮੈਰਿਟ ’ਚ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਉਚੇਚਾ ਸਨਮਾਨ ਕੀਤਾ। ਰਾਜਪਾਲ ਨੇ ਜਿੱਥੇ ਵਿਦਿਆਰਥੀਆਂ ਦੀ ਵਿਲੱਖਣ ਉਪਲਬਧੀ ‘ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਨੇੜ ਭਵਿੱਖ ਵਿਚ ਹੋਰ ਵੀ ਮਿਹਨਤ ਨਾਲ ਅੱਗੇ ਵਧਣ, ਉਚੇਰੇ ਜੀਵਨ ਮੁੱਲ ਅਤੇ ਲੋਕ ਹਿਤੈਸ਼ੀ ਸੋਚ ਨਾਲ ਦੇਸ਼ ਅਤੇ ਸਮਾਜ ਦੀ ਸੇਵਾ ਕਰਨ ਉੱਥੇ ਉਨ੍ਹਾਂ ਸਰਵਹਿੱਤਕਾਰੀ ਸਿੱਖਿਆ ਸੰਮਤੀ ਦੀ ਸ਼ਲਾਘਾ ਕੀਤੀ। ਸੰਮਤੀ ਦੇ ਸੂਬਾ ਜਨਰਲ ਸਕੱਤਰ ਸੰਦੀਪ ਧੂੜੀਆ ਤੇ ਸੰਗਠਨ ਸਕੱਤਰ ਰਜਿੰਦਰ ਕੁਮਾਰ ਨੇ ਰਾਜਪਾਲ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਸੰਮਤੀ ਸੂਬੇ ‘ਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆਂ ਮੁਹੱਈਆ ਕਰਵਾਉਣ ਲਈ ਪ੍ਰਤੀਬੱਧਤਾ ਨਾਲ ਕਾਰਜ ਕਰ ਰਹੀ ਹੈ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬ੍ਰਿਜ ਲਾਲ, ਪ੍ਰਿੰਸੀਪਲ ਰੁਪਿੰਦਰ ਪਟਿਆਲ, ਉਪ ਪ੍ਰਿੰਸੀਪਲ ਰਾਜੇਸ਼ ਕੁਮਾਰ, ਡਾ ਗੌਰਵ ਗਰਗ, ਅਧਿਆਪਕ ਭਰਪੂਰ ਸਿੰਘ, ਬਲਵਿੰਦਰ ਸਿੰਘ, ਊਸ਼ਾ ਰਾਣੀ, ਹਰਪ੍ਰੀਤ ਕੌਰ, ਦਿਸ਼ਾ ਜਿੰਦਲ ਅਤੇ ਸਪਨਾ ਚੌਹਾਨ ਤੋਂ ਇਲਾਵਾ ਅੱਵਲ ਵਿਦਿਆਰਥਣ ਵੰਸ਼ਿਕਾ, ਜੋਬਨਪ੍ਰੀਤ ਕੌਰ ਅਤੇ ਨਵਨੀਤ ਕੌਰ ਵੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ 21 ਦੀ ਮਾਨਸਾ ਕਨਵੈੱਨਸ਼ਨ ਸੱਬੰਧੀ ਪਿੰਡ ਦੂਲੋਵਾਲ ਵਿਖੇ ਲਾਮਬੰਦੀ ਮੀਟਿੰਗ ਅਗਲੀ ਖ਼ਬਰ 30 ਨਸ਼ੀਲੀਆਂ ਗੋਲੀਆਂ ਤੇ 24 ਬੋਤਲਾਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ
Ad Position 24
No active advertisement