02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਬਲਦੇਵ ਸਿੰਘ ਆਕਲੀਆ ਹਲਕਾ ਇੰਚਾਰਜ ਭੁੱਚੋ ਭਾਜਪਾ ਵਲੋਂ ਐਸ.ਸੀ ਮੋਰਚਾ ਦੇ ਆਗੂ ਨਿਯੁਕਤ

Ad Position 21
No active advertisement
ਅਜੀਤ ਡੈਸਕ 16-07-2026

ਲਹਿਰਾ ਮੁਹੱਬਤ, 15 ਜੁਲਾਈ (ਸੁਖਪਾਲ ਸਿੰਘ ਸੁੱਖੀ)- ਵਿਧਾਨ ਸਭਾ ਹਲਕਾ ਭੁੱਚੋ ਵਿੱਚ ਭਾਜਪਾ ਵਲੋਂ ਪਾਰਟੀ ਗਤੀਵਿਧੀਆਂ ਵਿੱਚ ਸਰਗਰਮ ਹੁੰਦਿਆਂ ਅੱਜ ਜ਼ਿਲ੍ਹਾ ਪ੍ਰਧਾਨ ਐਸ.ਸੀ ਮੋਰਚਾ ਤੇ ਹਲਕਾ ਇੰਚਾਰਜ ਪ੍ਰਿੰਸੀਪਲ ਬਲਦੇਵ ਸਿੰਘ ਆਕਲੀਆ ਨੇ ਲਹਿਰਾ ਮੁਹੱਬਤ ਵਿਖੇ ਐਸ.ਸੀ ਮੋਰਚੇ ਦੇ 3 ਆਗੂਆਂ ਨੂੰ ਨਿਯੁਕਤੀ ਪੱਤਰ ਵੰਡੇ। ਇਸ ਦੌਰਾਨ ਪ੍ਰਿੰਸ. ਆਕਲੀਆ ਨੇ ਕਿਹਾ ਕਿ ਪਾਰਟੀ ਦੇ ਪਰਿਵਾਰ ਨਾਲ ਜਿੱਥੇ ਆਮ ਲੋਕ ਜੁੜ ਰਹੇ ਹਨ, ਉਥੇ ਨਾਲ ਹੀ ਉਨ੍ਹਾਂ ਨੂੰ ਪਾਰਟੀ ਵਲੋਂ ਵਿਸ਼ੇਸ਼ ਅਹੁਦੇ ਦੇ ਕੇ ਮਾਣ ਸਤਿਕਾਰ ਕਰਦਿਆਂ ਨਵੀਆਂ ਜਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ। ਉਨ੍ਹਾਂ ਨਵੇਂ ਅਹੁਦੇਦਾਰ ਗੁਰਸੇਵਕ ਸਿੰਘ ਲਹਿਰਾ ਮੁਹੱਬਤ ਨੂੰ ਜ਼ਿਲ੍ਹਾ ਜਰਨਲ ਸਕੱਤਰ ਐਸ.ਸੀ ਮੋਰਚਾ, ਹਰਦੀਪ ਸਿੰਘ ਨੂੰ ਐਸ.ਸੀ ਮੋਰਚਾ ਦੇ ਜਰਨਲ ਸਕੱਤਰ ਸਰਕਲ ਲਹਿਰਾ ਮੁਹੱਬਤ ਤੇ ਬੂਟਾ ਸਿੰਘ ਨੂੰ ਐਸ.ਸੀ ਮੋਰਚਾ ਦੇ ਕਾਰਜਕਾਰੀ ਮੈਂਬਰ ਸਰਕਲ ਲਹਿਰਾ ਮੁਹੱਬਤ ਵਲੋਂ ਨਿਯੁਕਤ ਕਰਦਿਆਂ ਵਧਾਈ ਦਿੱਤੀ। ਇਸ ਦੌਰਾਨ ਨਵ-ਨਿਯੁਕਤ ਅਹੁਦੇਦਾਰਾਂ ਨੇ ਪਾਰਟੀ ਦਾ ਧੰਨਵਾਦ ਕਰਦਿਆਂ ਲਾਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ ਦਿਵਾਇਆ। ਇਸ ਸਮੇਂ ਸਰਕਲ ਇੰਚਾਰਜ ਚਰਨਜੀਤ ਸਿੰਘ, ਜਲੌਰ ਸਿੰਘ ਸੀਨੀਅਰ ਆਗੂ, ਹਰਪਾਲ ਸਿੰਘ ਪ੍ਰਧਾਨ ਬੀ.ਸੀ ਵਿੰਗ, ਦੇਸੂ ਸਿੰਘ ਲਹਿਰਾ ਸੌਂਧਾ, ਮਲਕੀਤ ਸਿੰਘ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਟਿਊਬਵੈੱਲ ਕੁਨੈਕਸ਼ਨ ਦੇਣ ’ਤੇ ਕੌਮੀ ਗਰੀਨ ਟ੍ਰਿਬਿਊਨਲ ਵਲੋਂ ਨਹੀਂ ਕੋਈ ਰੋਕ ਅਗਲੀ ਖ਼ਬਰ ਚਹਿਲ ਫਾਊਂਡੇਸ਼ਨ ਸਮਾਓਂ ਨੇ ਗੁਰੂ ਘਰ ਦੀ ਸਾਫ਼-ਸਫ਼ਾਈ ਕੀਤੀ
Ad Position 24
No active advertisement