ਬੋਹਾ, 16 ਜੁਲਾਈ (ਰਮੇਸ਼ ਤਾਂਗੜੀ)- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਗੁਰਪੁਰਬ ਨੂੰ ਸਮਰਪਿਤ ਮੁਹਿੰਮ ‘ਇੱਕ ਪੌਦਾ ਮਾਂ ਦੇ ਨਾਂਅ’ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਅਚਾਨਕ ਵਿਖੇ ਵਿਸ਼ੇਸ਼ ਬੂਟੇ ਲਗਾਓ ਮੁਹਿੰਮ ਚਲਾਈ ਗਈ ਹੈ। ਸਕੂਲ ਮੁਖੀ ਸਰੋਜ ਰਾਣੀ, ਅਧਿਆਪਕਾ ਬਿਮਲ ਰਾਣੀ ਅਤੇ ਮਨਜੀਤ ਕੌਰ ਦੀ ਅਗਵਾਈ ਹੇਠ ਸਕੂਲ ਕੈਂਪਸ ’ਚ ਛਾਂਦਾਰ, ਫਲਦਾਰ ਤੇ ਫੁੱਲਦਾਰ ਬੂਟੇ ਲਗਾਏ ਗਏ। ਸਕੂਲ ਮੁਖੀ ਨੇ ਕਿਹਾ ਕਿ ਵਧ ਰਹੇ ਪ੍ਰਦੂਸ਼ਣ, ਗਲੋਬਲ ਵਾਰਮਿੰਗ ਅਤੇ ਦਿਨੋਂ-ਦਿਨ ਜੰਗਲਾਂ ਦੀ ਘੱਟ ਰਹੀ ਗਿਣਤੀ ਕਾਰਨ ਧਰਤੀ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ, ਜਿਸ ਨਾਲ ਮਨੁੱਖੀ ਅਤੇ ਕੁਦਰਤੀ ਸੰਤੁਲਨ ’ਤੇ ਗੰਭੀਰ ਪ੍ਰਭਾਵ ਪੈ ਰਿਹਾ ਹੈ। ਅਧਿਆਪਕਾ ਬਿਮਲ ਰਾਣੀ ਨੇ ਕਿਹਾ ਕਿ ਸੂਰਜ ਤੋਂ ਆਉਣ ਵਾਲੀਆਂ ਪੈਰਾ ਬੈਂਗਣੀ (ਅਲਟਰਾ ਵਾਇਲਟ) ਕਿਰਨਾ ਦਾ ਪ੍ਰਭਾਵ ਤੇਜ਼ੀ ਨਾਲ ਵਧ ਰਿਹਾ ਹੈ, ਉਜੋਨ ਪਰਤ ਦੇ ਹੋ ਰਹੇ ਨੁਕਸਾਨ ਅਤੇ ਪ੍ਰਦੂਸ਼ਿਤ ਵਾਤਾਵਰਣ ਕਾਰਨ ਇਹ ਕਿਰਨਾ ਮਨੁੱਖੀ ਸਿਹਤ ਲਈ ਖ਼ਤਰਾ ਬਣ ਰਹੀਆਂ ਹਨ। ਇਸ ਦੌਰਾਨ ਸਰਪੰਚ ਨਿਸ਼ਾਨ ਸਿੰਘ ਅਤੇ ਗ੍ਰਾਮ ਪੰਚਾਇਤ ਨੇ ਵੀ ਮੁਹਿੰਮ ’ਚ ਭਾਗ ਲੈਂਦਿਆਂ ਬੂਟੇ ਲਗਾਏ।
ਸਰਕਾਰੀ ਪ੍ਰਾਇਮਰੀ ਸਕੂਲ ਅਚਾਨਕ ਵਿਖੇ ‘ਬੂਟੇ ਲਗਾਓ’ ਮੁਹਿੰਮ ਦੀ ਸ਼ੁਰੂਆਤ
ਅਜੀਤ ਡੈਸਕ
17-07-2026