05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਭੁੱਚੋ ਮੰਡੀ ਵਿਚ ਚਿੜੀਆਂ ਲਈ ਮਿੱਟੀ ਦੇ ਆਲ੍ਹਣੇ ਲਗਾਉਣ ਦੀ ਮੁਹਿੰਮ ਕੀਤੀ ਸ਼ੁਰੂ

Ad Position 21
No active advertisement
ਅਜੀਤ ਡੈਸਕ 20-07-2026

ਭੁੱਚੋ ਮੰਡੀ, 19 ਜੁਲਾਈ (ਬਿੱਕਰ ਸਿੰਘ ਸਿੱਧੂ)- ਵਧਦੇ ਪ੍ਰਦੂਸ਼ਣ, ਘਟਦੀ ਹਰਿਆਲੀ ਅਤੇ ਆਧੁਨਿਕ ਜੀਵਨ ਸ਼ੈਲੀ ਕਾਰਨ ਪੰਛੀਆਂ ਦੇ ਕੁਦਰਤੀ ਨਿਵਾਸ ਸਥਾਨ ਤੇਜ਼ੀ ਨਾਲ ਅਲੋਪ ਹੋ ਰਹੇ ਹਨ। ਛੋਟੇ ਪੰਛੀਆਂ, ਖ਼ਾਸ ਕਰਕੇ ਘਰੇਲੂ ਚਿੜੀ ਦੀ ਆਬਾਦੀ ਵਿਚ ਲਗਾਤਾਰ ਗਿਰਾਵਟ ਚਿੰਤਾ ਦਾ ਵਿਸ਼ਾ ਬਣ ਗਈ ਹੈ। ਇਸ ਮੁੱਦੇ ਨੂੰ ਹੱਲ ਕਰਨ ਦੇ ਮਕਸਦ ਨਾਲ ਭੁੱਚੋ ਮੰਡੀ ਵਿਚ ਵਾਤਾਵਰਨ ਪ੍ਰੇਮੀਆਂ ਨੇ ਪੰਛੀਆਂ ਦੀ ਸੰਭਾਲ ਲਈ ਮਿੱਟੀ ਦੇ ਆਲ੍ਹਣੇ ਲਗਾਉਣ ਲਈ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਵਾਤਾਵਰਨ ਪ੍ਰੇਮੀ ਪੰਡਿਤ ਵਿਕਰਮ ਸ਼ਰਮਾ, ਰੰਜੀਵ ਸਿੰਗਲਾ ‘ਟੀਨੂ’ ਅਤੇ ਸੁਰਜੀਤ ਸਿੰਘ ਦੀ ਅਗਵਾਈ ਹੇਠ ਐਤਵਾਰ ਨੂੰ ਘਰਾਂ ਦੇ ਬਾਹਰ ਅਤੇ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਵਿੱਚ ਮਿੱਟੀ ਦੇ ਆਲ੍ਹਣੇ ਲਗਾਏ ਗਏ। ਮੁਹਿੰਮ ਦੌਰਾਨ ਮੰਡੀ ਵਾਸੀਆਂ ਨੂੰ ਪੰਛੀਆਂ ਦੀ ਸੰਭਾਲ, ਵਾਤਾਵਰਨ ਸੰਤੁਲਨ ਅਤੇ ਜੈਵ ਵਿਭਿੰਨਤਾ ਬਣਾਈ ਰੱਖਣ ਦੀ ਮਹੱਤਤਾ ਪ੍ਰਤੀ ਜਾਗਰੂਕ ਕੀਤਾ ਗਿਆ। ਰੁੱਖਾਂ ਦੀ ਲਗਾਤਾਰ ਕਟਾਈ ਅਤੇ ਆਧੁਨਿਕ ਘਰਾਂ ਦੇ ਡਿਜ਼ਾਈਨ ਨੇ ਚਿੜੀਆਂ ਸਮੇਤ ਬਹੁਤ ਸਾਰੇ ਪੰਛੀਆਂ ਨੂੰ ਆਪਣੇ ਆਲ੍ਹਣੇ ਬਣਾਉਣ ਲਈ ਸੁਰੱਖਿਅਤ ਥਾਵਾਂ ਤੋਂ ਵਾਂਝੇ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਗਿਣਤੀ ਹਰ ਸਾਲ ਘਟ ਰਹੀ ਹੈ। ਉਨ੍ਹਾਂ ਕਿਹਾ ਕਿ ਮਿੱਟੀ ਦੇ ਆਲ੍ਹਣੇ ਪੰਛੀਆਂ ਲਈ ਸੁਰੱਖਿਅਤ ਆਸਰਾ ਪ੍ਰਦਾਨ ਕਰਨ ਲਈ ਇੱਕ ਛੋਟੀ ਪਰ ਪ੍ਰਭਾਵਸ਼ਾਲੀ ਪਹਿਲ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਬਾਹਰ ਮਿੱਟੀ ਦੇ ਆਲ੍ਹਣੇ ਲਗਾਉਣ, ਪੰਛੀਆਂ ਲਈ ਨਿਯਮਿਤ ਤੌਰ ‘ਤੇ ਅਨਾਜ ਅਤੇ ਸਾਫ਼ ਪਾਣੀ ਮੁਹੱਈਆ ਕਰਵਾਉਣ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ।

Ad Position 22
No active advertisement
ਪਿਛਲੀ ਖ਼ਬਰ ਕਲੀਨ ਪੰਜਾਬ-ਪਰਾਊਡ ਪੰਜਾਬ’ ਮੁਹਿੰਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਸੌਲ ਮਹਿਰਾਜ ਵਿਖੇ ਸਫ਼ਾਈ ਅਤੇ ਜਾਗਰੂਕਤਾ ਮੁਹ... ਅਗਲੀ ਖ਼ਬਰ ਵਿਧਾਇਕ ਬਲਕਾਰ ਸਿੱਧੂ ਵਲੋਂ 15 ਲੱਖ ਰੁਪਏ ਦੀ ਲਾਗਤ ਨਾਲ ਬਣੇ ਜਿੰਮ ਦਾ ਉਦਘਾਟਨ
Ad Position 24
No active advertisement