05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਹਰਜੀਤ ਸਿੰਘ ਗਰੇਵਾਲ ਨੂੰ ਚੇਅਰਮੈਨ ਬਣਾਉਣ ’ਤੇ ਭਾਜਪਾ ਵਰਕਰਾਂ ਨੇ ਲੱਡੂ ਵੰਡੇ

Ad Position 21
No active advertisement
ਅਜੀਤ ਡੈਸਕ 21-07-2026

ਭੀਖੀ, 20 ਜੁਲਾਈ (ਬਲਕਾਰ ਸਿੰਘ ਸਹੋਤਾ)- ਕੇਂਦਰੀ ਘੱਟ ਗਿਣਤੀ ਮੰਤਰਾਲਾ ਵਲੋਂ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੂੰ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕਰਨ ਦਾ ਭਾਜਪਾ ਵਰਕਰਾਂ ਨੇ ਸਵਾਗਤ ਕੀਤਾ ਹੈ। ਇਸ ਦੌਰਾਨ ਮਾਰਕਿਟ ਕਮੇਟੀ ਭੀਖੀ ਦੇ ਸਾਬਕਾ ਉਪ ਚੇਅਰਮੈਨ ਰਜਿੰਦਰ ਰਾਜੀ ਦੇ ਦਫ਼ਤਰ ਵਿਖੇ ਲੱਡੂ ਵੰਡ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗਰੇਵਾਲ ਜ਼ਮੀਨੀ ਅਤੇ ਸਮਾਜ ਨਾਲ ਖਹਿ ਕੇ ਵਿਚਰਨ ਵਾਲੇ ਆਗੂ ਹਨ। ਉਨ੍ਹਾਂ ਹਮੇਸ਼ਾ ਪੰਜਾਬ ਅਤੇ ਦੇਸ਼ ਦੀ ਭਲਾਈ ਵਾਲੇ ਕਾਰਜਾਂ ਲਈ ਬੇਵਾਕੀ ਨਾਲ ਆਪਣੀ ਰਾਇ ਹੀ ਨਹੀਂ ਦਿੱਤੀ ਬਲਕਿ ਆਪਣੇ ਕਹੇ ਨੂੰ ਕਰ ਕੇ ਵੀ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਗਰੇਵਾਲ ਦੀ ਇਸ ਨਿਯੁਕਤੀ ਨਾਲ ਜਿੱਥੇ ਦੇਸ਼ ਦੀਆਂ ਘੱਟ ਗਿਣਤੀਆਂ ਦਾ ਭਰੋਸਾ ਸਰਕਾਰ ਅਤੇ ਪ੍ਰਸ਼ਾਸਨ ’ਚ ਵਧੇਗਾ ਉੱਥੇ ਲੰਮੇ ਸਮੇਂ ਤੋਂ ਧਾਰਮਿਕ ਕਾਰਜਾਂ ਨੂੰ ਲੈ ਕੇ ਸਿੱਖ ਪੰਥ ਦੀਆਂ ਮੰਗਾਂ ਪ੍ਰਤੀ ਵੀ ਸੁਹਿਰਦਤਾ ਨਾਲ ਵਿਚਾਰ ਕੀਤੇ ਜਾਣਗੇ। ਇਸ ਮੌਕੇ ਭਾਜਪਾ ਦੇ ਸਾਬਕਾ ਜਿੱਲ੍ਹਾ ਪ੍ਰਧਾਨ ਸੁਖਦੇਵ ਸਿੰਘ ਫਰਵਾਹੀ, ਰਾਕੇਸ਼ ਜੈਨ, ਨਿਤਿਨ ਬਾਂਸਲ, ਮੰਡਲ ਭੀਖੀ ਦੇ ਪ੍ਰਧਾਨ ਵਿਵੇਕ ਜੈਨ ਬੱਬੂ, ਸਾਬਕਾ ਸਰਪੰਚ ਗੁਰਤੇਜ ਸਿੰਘ ਚਹਿਲ, ਦੇਵ ਭੂਸ਼ਣ ਮਾਲੀ, ਵਿਜੈ ਕੁਮਾਰ ਪੰਸਾਰੀ, ਰੋਹਤਾਸ਼ ਕੁਮਾਰ ਸਿੰਗਲਾ, ਰੋਬਿਨ ਜਿੰਦਲ, ਅਜੈ ਸ਼ਰਮਾ ਸਮਾਓਂ, ਅਸ਼ੋਕ ਜਿੰਦਲ, ਸਾਧੂ ਰਾਮ ਮੱਤੀ, ਰਾਕੇਸ਼ ਮਹਿਤਾ, ਗੁਰਵਿੰਦਰ ਬਬਲੀ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ 19 ਗ੍ਰਾਮ ਚਿੱਟਾ ਅਤੇ 75 ਨਸ਼ੀਲੇ ਕੈਪਸੂਲ ਬਰਾਮਦ ਅਗਲੀ ਖ਼ਬਰ ਸੜਕ ਦੀ ਮਾੜੀ ਹਾਲਤ ਤੋਂ ਸ਼ਹਿਰ ਵਾਸੀ ਪ੍ਰੇਸ਼ਾਨ
Ad Position 24
No active advertisement