ਮਾਨਸਾ, 20 ਜੁਲਾਈ (ਸ.ਰਿ.)- ਥਾਣਾ ਸਦਰ ਮਾਨਸਾ ਪੁਲਿਸ ਨੇ ਹਰਦੀਪ ਸਿੰਘ ਵਾਸੀ ਭੈਣੀ ਬਾਘਾ ਤੋਂ 7 ਗ੍ਰਾਮ, ਭੀਖੀ ਪੁਲਿਸ ਨੇ ਕਰਨ ਸਿੰਘ ਵਾਸੀ ਭੀਖੀ ਤੋਂ 6 ਗ੍ਰਾਮ ਅਤੇ ਸਰਦੂਲਗੜ੍ਹ ਪੁਲਿਸ ਨੇ ਲਭਵਿੰਦਰ ਸਿੰਘ ਵਾਸੀ ਆਹਲੂਪੁਰ ਤੋਂ 6 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ। ਉਨ੍ਹਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ। ਇਸੇ ਤਰ੍ਹਾਂ ਝੁਨੀਰ ਪੁਲਿਸ ਨੇ ਗੀਤਾ ਸਿੰਘ ਵਾਸੀ ਭੰਮੇ ਕਲਾਂ ਤੋਂ 75 ਨਸ਼ੀਲੇ ਕੈਪਸੂਲ ਬਰਾਮਦ ਕਰ ਕੇ ਬੀ.ਐਨ.ਐਸ. ਐਕਟ ਤਹਿਤ ਕਾਰਵਾਈ ਅਮਲ ’ਚ ਲਿਆਂਦੀ ਹੈ।
19 ਗ੍ਰਾਮ ਚਿੱਟਾ ਅਤੇ 75 ਨਸ਼ੀਲੇ ਕੈਪਸੂਲ ਬਰਾਮਦ
ਅਜੀਤ ਡੈਸਕ
21-07-2026