06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਉੱਡਤ ਸੀਟੂ ਦੇ ਜ਼ਿਲ੍ਹਾ ਕਨਵੀਨਰ ਰਾਮਾਨੰਦੀ ਤੇ ਰਣਜੀਤ ਕੌਰ ਬਰੇਟਾ ਕੋ-ਕਨਵੀਨਰ ਚੁਣੇ

Ad Position 21
No active advertisement
ਅਜੀਤ ਡੈਸਕ 22-07-2026

ਮਾਨਸਾ, 21 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਕੁਲਵਿੰਦਰ ਸਿੰਘ ਉੱਡਤ ਨੂੰ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ (ਸੀਟੂ) ਦਾ ਜ਼ਿਲ੍ਹਾ ਕਨਵੀਨਰ ਅਤੇ ਸਾਧੂ ਸਿੰਘ ਰਾਮਾਨੰਦੀ ਤੇ ਰਣਜੀਤ ਕੌਰ ਬਰੇਟਾ ਨੂੰ ਕੋ-ਕਨਵੀਨਰ ਚੁਣਿਆ ਗਿਆ। ਸਥਾਨਕ ਪੈਨਸ਼ਨਰ ਭਵਨ ਵਿਖੇ ਕਨਵੈੱਨਸ਼ਨ ਦੌਰਾਨ ਇਹ ਚੋਣ ਸਰਬਸੰਮਤੀ ਨਾਲ ਕੀਤੀ ਗਈ। ਸੰਬੋਧਨ ਕਰਦਿਆਂ ਸੀਟੂ ਦੇ ਸੂਬਾਈ ਪ੍ਰਧਾਨ ਚੰਦਰ ਸ਼ੇਖਰ ਤੇ ਜਨਰਲ ਸਕੱਤਰ ਮਹਾ ਸਿੰਘ ਰੋੜੀ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਧੜੱਲੇ ਨਾਲ ਲਾਗੂ ਕਰ ਕੇ ਨਿੱਜੀ ਸੈਕਟਰ ਤਬਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਵਲੋਂ 10 ਅਗਸਤ ਨੂੰ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਹੈ, ਨੂੰ ਕਾਮਯਾਬ ਕਰਨ ਲਈ ਕਿਰਤੀ ਲੋਕ ਅੱਗੇ ਆਉਣ ਤਾਂ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਬੁਨਿਆਦੀ ਮਸਲਿਆਂ ਨੂੰ ਹੱਲ ਕਰਵਾਇਆ ਜਾ ਸਕੇ। ਆਂਗਣਵਾੜੀ ਮੁਲਾਜ਼ਮ ਆਗੂ ਹਰਜੀਤ ਕੌਰ ਪੰਜੋਲਾ, ਦੇਵ ਰਾਜ ਵਰਮਾ, ਮਗਨਰੇਗਾ ਯੂਨੀਅਨ ਦੇ ਸੇਰ ਸਿੰਘ ਫਰਵਾਹੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਦਿੱਤੀਆਂ ਗਰੰਟੀਆਂ ਪੂਰੀਆਂ ਨਹੀਂ ਕੀਤੀਆਂ ਬਲਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਜਬਰੀ ਠੋਸ ਰਹੀ ਹੈ। ਕਨਵੈੱਨਸ਼ਨ ਉਪਰੰਤ ਸੀਟੂ ਵਲੋਂ ਜ਼ਿਲ੍ਹਾ ਕਚਹਿਰੀਆਂ ਤੋਂ ਬੱਸ ਸਟੈਂਡ ਤੱਕ ਰੋਸ ਮੁਜ਼ਾਹਰਾ ਵੀ ਕੱਢਿਆ ਗਿਆ। ਇਸ ਦੌਰਾਨ ਪ੍ਰਦੀਪ ਸਿੰਘ ਖੋਖਰ, ਬਲਦੇਵ ਸਿੰਘ ਬਾਜੇਵਾਲਾ, ਰਾਜਿੰਦਰ ਸਿੰਘ ਹੀਰੇਵਾਲਾ, ਅਮਰਜੀਤ ਸਿੰਘ ਖੋਖਰ, ਬਲਦੇਵ ਸਿੰਘ ਦੂਲੋਵਾਲ, ਗੁਰਪਿਆਰ ਸਿੰਘ ਫੱਤਾ, ਸ਼ੰਕਰ ਸਿੰਘ ਜਟਾਣਾ, ਬਿੱਕਰ ਸਿੰਘ ਮਾਖਾ, ਬਲਵਿੰਦਰ ਸਿੰਘ ਕੋਟਧਰਮੂ, ਦੇਸਰਾਜ ਕੋਟਧਰਮੂ, ਜੱਗਾ ਸਿੰਘ ਰਾਏਪੁਰ, ਹਾਕਮ ਸਿੰਘ ਢੈਪਈ, ਕੇਵਲ ਸਿੰਘ ਮਾਨਸਾ, ਸੁਖਦੇਵ ਸਿੰਘ, ਨਿਰਮਲ ਸਿੰਘ, ਗੁਰਪਿਆਰ ਸਿੰਘ ਕੋਟਧਰਮੂ, ਰਾਮ ਸਿੰਘ ਖੋਖਰ ਤੇ ਰਾਜ ਕੌਰ ਝੰਡੂਕੇ ਆਦਿ ਵਰਕਿੰਗ ਕਮੇਟੀ ਮੈਂਬਰ ਚੁਣ ਗਏ।

Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਜੋਗਾ ਦੇ ਕਰਮਚਾਰੀਆਂ ਨੇ ਸਮੂਹਿਕ ਛੁੱਟੀ ਦੌਰਾਨ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ ਅਗਲੀ ਖ਼ਬਰ ਮਾਨਸਾ ਜ਼ਿਲ੍ਹੇ ’ਚ ਆਜ਼ਾਦੀ ਦਿਹਾੜਾ ਮਨਾਉਣ ਲਈ ਪ੍ਰਸ਼ਾਸਨ ਵਲੋਂ ਤਿਆਰੀਆਂ ਸ਼ੁਰੂ
Ad Position 24
No active advertisement