ਲੀਗਲ ਏਡ ਡਿਫੈਂਸ ਨੀਤੀ ਖਿਲਾਫ ਵਕੀਲਾਂ ਵਲੋਂ ਭੁੱਖ ਹੜਤਾਲ ਜਾਰੀ
ਅਜੀਤ ਡੈਸਕ
23-07-2026
ਫ੍ਰੀ ਲੀਗਲ ਏਡ ਪੈਨਲ ਦੇ ਨਿਯੁਕਤ ਵਕੀਲਾਂ ਵਲੋਂ ਅਸਤੀਫ਼ੇ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਪੰਜਾਬ ਦੀਆਂ ਬਾਰ ਐਸੋਸੀਏਸ਼ਨਾਂ ਦੇ ਵਕੀਲਾਂ ਵਲੋਂ ਪਿਛਲੇ 15 ਦਿਨਾਂ ਤੋਂ ਐਲ.ਏ.ਡੀ.ਸੀ. ਕਾਨੂੰਨ ਖਿਲਾਫ ਜਾਰੀ ਸੰਘਰਸ਼ ਦੌਰਾਨ ਬਾਰ ਐਸੋਸੀਏਸ਼ਨ ਬੁਢਲਾਡਾ ਦੇ ਵਕੀਲਾਂ ਵੱਲੋਂ ਸ਼ੁਰੂ ਕੀਤੀ ਲਗਾਤਾਰ ਭੁੱਖ ਹੜਤਾਲ ਦੂਜੇ ਦਿਨ ‘ਚ ਸ਼ਾਮਿਲ ਹੋ ਗਈ ਹੈ। ਅੱਜ ਭੁੱਖ ਹੜਤਾਲ ‘ਤੇ ਬੈਠਣ ਵਾਲੇ ਵਕੀਲਾਂ ‘ਚ ਪ੍ਰਧਾਨ ਸੁਰਜੀਤ ਸਿੰਘ ਗਰੇਵਾਲ, ਸਕੱਤਰ ਕਿਰਤੀ ਸ਼ਰਮਾ, ਬੇਅੰਤ ਸਿੰਘ ਗਰੇਵਾਲ, ਕਿੰਦੂ ਮੰਡੇਰ ਅਤੇ ਐਡਵੋਕੇਟ ਕਾਹਨਗੜ੍ਹ ਸ਼ਾਮਿਲ ਹਨ। ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਮੀਟਿੰਗ ਉਪਰੰਤ ਸਬ ਡਵੀਜ਼ਨ ਬੁਢਲਾਡਾ ਅਧੀਨ ਫ਼ਰੀ ਲੀਗਲ ਏਡ ਦੇ ਪੈਨਲ ‘ਤੇ ਨਿਯੁਕਤ ਵਕੀਲ ਕਿਰਤੀ ਸ਼ਰਮਾ, ਸੁਖਪਾਲ ਸਿੰਘ ਸਮਰਾ, ਰਾਜ ਕੁਮਾਰ ਸਾਕਿਆ, ਖੁਸ਼ਦੀਪ ਸਿੰਘ, ਟੇਕ ਚੰਦ ਸਿੰਗਲਾ, ਸੁਰਿੰਦਰ ਕੁਮਾਰ ਵਿਸ਼ਿਸ਼ਟ ਅਤੇ ਜਸਪ੍ਰੀਤ ਸਿੰਘ ਡੋਡ ਵਲੋਂ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਸਰਵਿਸ ਦੇ ਨਾਂਅ ਆਪਣਾ ਸਮੂਹਿਕ ਅਸਤੀਫ਼ਾ ਬਾਰ ਨੂੰ ਦਿੱਤਾ ਗਿਆ ਹੈ, ਜੋ ਸਬੰਧਿਤ ਅਥਾਰਿਟੀ ਨੂੰ ਭੇਜਿਆ ਜਾਵੇਗਾ।