05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਮਾਨਸਾ ਸ਼ਹਿਰ ’ਚ ਥਾਂ-ਥਾਂ ਲੱਗੇ ਕੂੜੇ ਦੇ ਅੰਬਾਰਾਂ ਨੇ ਲੋਕਾਂ ਦੇ ਨੱਕ ’ਚ ਲਿਆਂਦਾ ਦਮ

Ad Position 21
No active advertisement
ਅਜੀਤ ਡੈਸਕ 27-07-2026

ਮਾਨਸਾ, 26 ਜੁਲਾਈ (ਰਾਵਿੰਦਰ ਸਿੰਘ ਰਵੀ)- ਮਾਨਸਾ ਸ਼ਹਿਰ ’ਚ ਥਾਂ-ਥਾਂ ਲੱਗੇ ਕੂੜੇ ਦੇ ਅੰਬਾਰਾਂ ਨੇ ਲੋਕਾਂ ਦੇ ਨੱਕ ’ਚ ਦਮ ਲਿਆਂਦਾ ਪਿਆ ਹੈ। ਮੁੱਖ ਸੜਕਾਂ ਤੋਂ ਇਲਾਵਾ ਗਲੀ-ਮੁਹੱਲਿਆਂ ’ਚ ਵੀ ਕੂੜੇ-ਕਰਕਟ ਦੇ ਢੇਰ ਆਮ ਵੇਖੇ ਜਾ ਸਕਦੇ ਹਨ। ਬੱਸ ਸਟੈਂਡ ਤੋਂ ਕਚਹਿਰੀ ਰੋਡ ਤੱਕ ਕੁਝ ਥਾਵਾਂ ’ਤੇ ਖਿੱਲਰੇ ਕੂੜੇ ’ਚੋਂ ਸੜ੍ਹਾਂਦ ਮਾਰ ਰਹੀ ਹੈ, ਜਿਸ ਨਾਲ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਮਾਈ ਨਿੱਕੋ ਦੇਵੀ ਸਕੂਲ ਦੇ ਪਿਛਲੇ ਪਾਸੇ, ਖ਼ਾਲਸਾ ਸਕੂਲ ਨੇੜੇ ਅਤੇ ਅੰਡਰ-ਬ੍ਰਿਜ ’ਚ ਵੀ ਕੂੜਾ ਖਿੱਲਰਿਆ ਪਿਆ ਹੈ, ਜਿੱਥੇ ਬੇਸਹਾਰਾ ਪਸ਼ੂ ਮੂੰਹ ਮਾਰਦੇ ਰਹਿੰਦੇ ਹਨ। ਬਾਰਸ਼ ਪੈਣ ’ਤੇ ਗੰਦਗੀ ਸੜਕਾਂ ’ਤੇ ਫੈਲ ਜਾਣ ਕਾਰਨ ਸਥਿਤੀ ਹੋਰ ਵੀ ਬਦਤਰ ਹੋ ਜਾਂਦੀ ਹੈ। ਇਸੇ ਤਰ੍ਹਾਂ ਡੇਰਾ ਬਾਬਾ ਭਾਈ ਗੁਰਦਾਸ ਦੇ ਟੋਭੇ ਕੋਲ ਲੱਗੇ ਗੰਦਗੀ ਦੇ ਵੱਡੇ-ਵੱਡੇ ਢੇਰਾਂ ਨੇ ਨੇੜਲੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਪਿਆ ਹੈ। ਬਾਰਸ਼ ਦੇ ਪਾਣੀ ਨਾਲ ਟੋਭਾ ਭਰ ਚੁੱਕਾ ਹੈ, ਜਿਸ ਨਾਲ ਸੀਵਰੇਜ ਅਤੇ ਨਾਲੀਆਂ ਦੇ ਪਾਣੀ ਦੀ ਨਿਕਾਸੀ ਠੱਪ ਹੋ ਚੁੱਕੀ ਹੈ। ਕਈ ਥਾਵਾਂ ’ਤੇ ਤਾਂ ਪੈਦਲ ਅਤੇ ਦੋ-ਪਹੀਆ ਵਾਹਨ ਚਾਲਕਾਂ ਨੂੰ ਗੰਦੇ ਪਾਣੀ ’ਚੋਂ ਨਿਕਲ ਕੇ ਅੱਗੇ ਲੰਘਣਾ ਪੈਂਦਾ ਹੈ। ਅਜਿਹਾ ਹੋਣ ਨਾਲ ਵੀਰ ਨਗਰ ਮੁਹੱਲੇ ਦੇ ਵਾਸੀ ਗੰਦਗੀ ਅਤੇ ਸੀਵਰੇਜ ਦੇ ਪਾਣੀ ਕਾਰਨ ਲੰਬੇ ਸਮੇਂ ਤੋਂ ਨਰਕ ਭਰੀ ਜ਼ਿੰਦਗੀ ਜਿਊਂਣ ਲਈ ਮਜਬੂਰ ਹਨ। ਦੱਸਣਯੋਗ ਹੈ ਕਿ ਟੋਭੇ ਕੋਲ ਲੱਗੇ ਗੰਦਗੀ ਦੇ ਢੇਰਾਂ ਨੂੰ ਚੁਕਵਾਉਣ ਲਈ ਮੌਜੂਦਾ ਸਰਕਾਰ ਵਲੋਂ ਦਿੱਲੀ ਦੀ ਕਿਸੇ ਕੰਪਨੀ ਨੂੰ ਕਈ ਕਰੋੜਾਂ ਰੁਪਏ ਦਾ ਠੇਕਾ ਦਿੱਤਾ ਗਿਆ ਸੀ ਪਰ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਸੀਵਰੇਜ ਵਿਵਸਥਾ ਦਾ ਵੀ ਮੰਦਾ ਹਾਲ ਹੈ। ਕਈ ਵਾਰਡਾਂ ’ਚ ਮਹੀਨਿਆਂਬੰਧੀ ਸੀਵਰੇਜ ਦਾ ਪਾਣੀ ਖੜ੍ਹਾ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ‘ਅਜੀਤ’ ਵਲੋਂ ਨਵਜੋਤ ਕੌਰ ਡਿਪਟੀ ਕਮਿਸ਼ਨਰ ਮਾਨਸਾ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਟੋਭੇ ਕੋਲ ਲੱਗੇ ਕੂੜੇ ਦੇ ਢੇਰਾਂ ਸੰਬੰਧੀ ਮਾਮਲੇ ਦੀ ਜਾਂਚ ਕਰ ਕੇ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ ਅਤੇ ਜਲਦ ਸ਼ਹਿਰ ’ਚ ਵੀ ਪਹਿਲ ਦੇ ਆਧਾਰ ’ਤੇ ਸਫ਼ਾਈ ਦੇ ਪੁਖ਼ਤਾ ਪ੍ਰਬੰਧ ਕਰ ਦਿੱਤੇ ਜਾਣਗੇ।

Ad Position 22
No active advertisement
ਪਿਛਲੀ ਖ਼ਬਰ ਆਸ਼ੂ ਆਹੂਜਾ ਅਰੋੜਾ ਵੈੱਲਫੇਅਰ ਬੋਰਡ ਦੇ ਚੇਅਰਮੈਨ ਬਣੇ ਅਗਲੀ ਖ਼ਬਰ ਕੇਂਦਰ ਸਰਕਾਰ ਕਾਰਪੋਰੇਟਾਂ ਦੀ ਕਠਪੁਤਲੀ ਬਣ ਕੇ ਦੇਸ਼ ਦੀ ਅਰਥਵਿਵਸਥਾ ਨੂੰ ਲਾ ਰਹੀ ਹੈ ਖੋਰਾ - ਕਾ. ਸੇਖੋਂ
Ad Position 24
No active advertisement