ਮਾਨਸਾ, 26 ਜੁਲਾਈ (ਸੱਭਿ.ਪ੍ਰਤੀ)- ਸ੍ਰੀ ਸ਼ਿਆਮ ਪਰਿਵਾਰ ਸੰਘ ਵਲੋਂ ਸਥਾਨਕ ਜੈ ਮਾਂ ਮੰਦਰ ਵਿਖੇ ਸ੍ਰੀ ਸ਼ਿਆਮ ਬਾਬਾ ਜੀ ਦਾ ਦੇਵਸ਼ਯਨੀ ਇਕਾਦਸ਼ੀ ਸੰਕੀਰਤਨ ਸ਼ਰਧਾ ਭਾਵਨਾ ਨਾਲ ਕੀਤਾ ਗਿਆ। ਪੂਜਨ ਦੀ ਰਸਮ ਦਵਿੰਦਰ ਕੁਮਾਰ ਅਤੇ ਜੋਤੀ ਦੀ ਰਸਮ ਫੈਰੀ ਗਰਗ ਵਲੋਂ ਨਿਭਾਈ ਗਈ। ਸੰਕੀਰਤਨ ਦੀ ਸ਼ੁਰੂਆਤ ਜੋਤੀ ਬੰਧਨਾਂ ਗਾ ਕੇ ਕੀਤੀ ਗਈ। ਭਜਨ ਗਾਇਕ ਮਕ਼ਬੂਲ ਨੇ ਬਾਬਾ ਜੀ ਦੇ ਭਜਨ ਸੁਣਾ ਕੇ ਸ਼ਰਧਾਲੂਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਸਰਜੀਵਨ ਸ਼ਰਮਾ, ਭਗਵਾਨ ਦਾਸ, ਮੁਨੀਸ਼ ਜਿੰਦਲ, ਮਨੀ ਸ਼ਰਮਾ, ਜੀਵਨ ਕੁਸਲਾ, ਅਜੈ ਗਰਗ, ਧਰੂਵ ਜਿੰਦਲ, ਗਿਤੇਸ਼ ਮੋਂਗਾ ਆਦਿ ਹਾਜ਼ਰ ਸਨ।
ਸ਼ਿਆਮ ਬਾਬਾ ਜੀ ਦਾ ਦੇਵਸ਼ਯਨੀ ਇਕਾਦਸ਼ੀ ਸੰਕੀਰਤਨ ਮਨਾਇਆ
ਅਜੀਤ ਡੈਸਕ
27-07-2026