06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਰਾਜ ਪੱਧਰੀ ਜੂਡੋ ਤੇ ਕੁਸ਼ਤੀ ਮੁਕਾਬਲਿਆਂ ’ਚ ਵਿੱਦਿਆ ਭਾਰਤੀ ਸਕੂਲ ਦੇ ਖਿਡਾਰੀਆਂ ਨੇ ਮੱਲਾਂ ਮਾਰੀਆਂ

Ad Position 21
No active advertisement
ਅਜੀਤ ਡੈਸਕ 30-07-2026
ਮਾਨਸਾ, 29 ਜੁਲਾਈ (ਰਾਵਿੰਦਰ ਸਿੰਘ ਰਵੀ)- ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿੱਦਿਆ ਭਾਰਤੀ ਸਕੂਲਾਂ ਦੇ ਰਾਜ ਪੱਧਰੀ ਜੂਡੋ ਤੇ ਕੁਸ਼ਤੀ ਮੁਕਾਬਲਿਆਂ ’ਚ ਸਥਾਨਕ ਸ. ਚੇਤਨ ਸਿੰਘ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਦੇ ਖਿਡਾਰੀਆਂ ਨੇ ਮੱਲ੍ਹਾਂ ਮਾਰੀਆਂ ਹਨ। ਜੂਡੋ ’ਚ ਅੰਡਰ-14 ਸਾਲ ਲੜਕੀਆਂ ਦੇ 23 ਕਿੱਲੋ ਭਾਰ ਵਰਗ ’ਚੋਂ ਹਰਲੀਨ ਪਾਲ, 27 ਕਿੱਲੋ ’ਚੋਂ ਤਸ਼ਮੀਤ ਕੌਰ, 44 ’ਚੋਂ ਮਨਰੀਤ ਕੌਰ ਨੇ ਪਹਿਲਾ ਜਦਕਿ 32 ਕਿੱਲੋ ’ਚੋਂ ਦਾਨਵੀ ਅਤੇ 40 ’ਚੋਂ ਵਾਨੀਆ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-17 ਲੜਕੀਆਂ ਦੇ 48 ਕਿੱਲੋ ਭਾਰ ਵਰਗ ’ਚ ਅਰਸ਼ਨੂਰ ਕੌਰ ਤੇ 70 ਕਿੱਲੋ ਭਾਰ ਵਰਗ ’ਚੋਂ ਖੁਸ਼ਮੀਤ ਕੌਰ ਨੇ ਪਹਿਲਾ ਅਤੇ 44 ’ਚੋਂ ਲੀਜ਼ਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਲੜਕੀਆਂ ਦੇ 48 ਕਿੱਲੋ ਭਾਰ ਵਰਗ ’ਚ ਜਸਮੀਨ ਕੌਰ ਨੇ ਪਹਿਲਾ ਅਤੇ 40 ਕਿੱਲੋ ’ਚ ਵਿਪਨਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਕੁਰਾਸ਼ ’ਚ ਅੰਡਰ-14 ਦੇ 24 ਕਿੱਲੋ ਭਾਰ ਵਰਗ ’ਚੋਂ ਅਰਸ਼ਪ੍ਰੀਤ ਕੌਰ, 28 ’ਚੋਂ ਮਨਵੀਰ ਕੌਰ, 32 ’ਚੋਂ ਪਰਨੀਤ ਕੌਰ, 36 ’ਚੋਂ ਅਭੀਜੋਤ ਕੌਰ, 44 ’ਚੋਂ ਚਾਰਵੀ ਤੇ 48 ਕਿੱਲੋ ਭਾਰ ਵਰਗ ’ਚੋਂ ਮਾਨਵੀ ਸ਼ਰਮਾ ਨੇ ਪਹਿਲਾ ਅਤੇ 40 ਕਿੱਲੋ ਭਾਰ ਵਰਗ ’ਚੋਂ ਏਕਨੂਰ ਕੌਰ ਅਤੇ 48 ਕਿੱਲੋ ਭਾਰ ਵਰਗ ’ਚੋਂ ਨੂਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਦੇ 36 ਕਿੱਲੋ ਭਾਰ ਵਰਗ ’ਚੋਂ ਖ਼ੁਸ਼ਦੀਪ ਕੌਰ, 40 ’ਚੋਂ ਮਾਨਵੀ, 44 ’ਚੋਂ ਪ੍ਰਦੀਪ ਕੌਰ, 48 ’ਚੋਂ ਨੈਨਸੀ, 52 ’ਚੋਂ ਹਰਨੀਲ ਕੌਰ, 57 ’ਚੋਂ ਪ੍ਰਭਲੀਨ ਕੌਰ ਤੇ 63 ਕਿੱਲੋ ਭਾਰ ਵਰਗ ’ਚ ਐਸ਼ਪ੍ਰੀਤ ਕੌਰ ਨੇ ਪਹਿਲਾ ਸਥਾਨ ਮੱਲਿਆ। ਅੰਡਰ-19 ਦੇ 40 ਕਿੱਲੋ ਭਾਰ ਵਰਗ ’ਚੋਂ ਰਮਨੀਤ ਕੌਰ, 44 ’ਚੋਂ ਗੁਰਲੀਨ ਕੌਰ, 44 ’ਚੋਂ ਜਸਮੀਨ ਕੌਰ, 52 ’ਚੋਂ ਖੁਸ਼ਪ੍ਰੀਤ ਕੌਰ, 63 ’ਚੋਂ ਅਰਸ਼ਦੀਪ ਸ਼ਰਮਾ ਅਤੇ 70 ਕਿੱਲੋ ਭਾਰ ਵਰਗ ’ਚੋਂ ਸੁਖਮਨ ਕੌਰ, ਲੜਕਿਆਂ ਦੇ ਅੰਡਰ-14 ਸਾਲ 25 ਕਿੱਲੋ ਭਾਰ ਵਰਗ ’ਚੋਂ ਏਕਮਨੂਰ ਸਿੰਘ, 30 ’ਚੋਂ ਤਨਵੀਰ ਸਿੰਘ, 40 ’ਚੋਂ ਪ੍ਰਦੀਪ ਸਿੰਘ, 50 ’ਚੋਂ ਰਣਜੋਤ ਸਿੰਘ ਅਤੇ 55 ਕਿੱਲੋ ਭਾਰ ਵਰਗ ’ਚੋਂ ਪਾਰਥ ਨੇ ਪਹਿਲਾ ਜਦਕਿ 35 ’ਚੋਂ ਵਿਕਰਮਜੀਤ ਸਿੰਘ ਤੇ 45 ’ਚੋਂ ਇਕਨੂਰ ਸਿੰਘ ਦੂਜੇ ਸਥਾਨ ’ਤੇ ਰਹੇ। ਅੰਡਰ-17 ਦੇ 45 ਕਿੱਲੋ ਭਾਰ ਵਰਗ ’ਚੋਂ ਦਕਸ਼, 73 ’ਚੋਂ ਹਰਮਨ ਸਿੰਘ ਤੇ ਸੁਖਮਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-19 ਦੇ 50 ਕਿੱਲੋ ਭਾਰ ਵਰਗ ’ਚ ਲਵਪ੍ਰੀਤ ਸਿੰਘ, 55 ’ਚੋਂ ਨਵਜੋਤ ਸਿੰਘ, 66 ’ਚੋਂ ਦਿਲਜੋਤ ਸਿੰਘ ਅਤੇ 60 ਕਿੱਲੋ ਭਾਰ ਵਰਗ ’ਚੋਂ ਹਰਮਨ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਕੁਸ਼ਤੀ ਮੁਕਾਬਲਿਆਂ ਦੇ ਅੰਡਰ-17 ਦੇ 71 ਕਿੱਲੋ ਭਾਰ ਵਰਗ ’ਚੋਂ ਹਰਪ੍ਰੀਤ ਸਿੰਘ ਅਤੇ ਅੰਡਰ-19 ਦੇ 57 ਕਿੱਲੋ ਭਾਰ ਵਰਗ ’ਚੋਂ ਵੀਰਦਵਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਲ ਕਰ ਕੇ ਵਿੱਦਿਆ ਮੰਦਰ ਦਾ ਨਾਂਅ ਰੌਸ਼ਨ ਕੀਤਾ। ਖਿਡਾਰੀਆਂ ਨੇ ਸਾਰੇ ਮੁਕਾਬਲਿਆਂ ’ਚ ਚੰਗਾ ਪ੍ਰਦਰਸ਼ਨ ਕਰਦਿਆਂ ਓਵਰ ਆਲ ਟਰਾਫ਼ੀ ’ਤੇ ਕਬਜ਼ਾ ਕੀਤਾ। ਵਿੱਦਿਆ ਮੰਦਰ ਦੇ ਪ੍ਰਧਾਨ ਡਾ. ਬਲਦੇਵ ਰਾਜ ਬਾਂਸਲ ਅਤੇ ਪ੍ਰਿੰਸੀਪਲ ਜਗਦੀਪ ਕੁਮਾਰ ਪਟਿਆਲ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਜੇਤੂ ਖਿਡਾਰੀ ਜੂਡੋ, ਕੁਰਾਸ਼ ਅਤੇ ਕੁਸ਼ਤੀ ਦੇ ਇੰਟਰ ਸਟੇਟ ਮੁਕਾਬਲਿਆਂ ’ਚ ਭਾਗ ਲੈਣਗੇ।
Ad Position 22
No active advertisement
ਪਿਛਲੀ ਖ਼ਬਰ ਵੁਸ਼ੂ ਵੁਮੈਨ ਲੀਗ ਚੈਂਪੀਅਨਸ਼ਿਪ ’ਚ ਬੁਢਲਾਡਾ ਦੀਆਂ ਖਿਡਾਰਨਾਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸਫ਼ਾਈ ਕਾਮਿਆਂ ਵਲੋਂ ਹੜਤਾਲ 22ਵੇਂ ਦਿਨ ’ਚ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
Ad Position 24
No active advertisement