02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਗੋਲੋ ਕੌਰ ਸ਼੍ਰੋਮਣੀ ਅਕਾਲੀ ਦਲ (ਬ) ਇਸਤਰੀ ਵਿੰਗ ਦੀ ਸਰਕਲ ਪ੍ਰਧਾਨ ਨਿਯੁਕਤ

Ad Position 21
No active advertisement
ਅਜੀਤ ਡੈਸਕ 31-07-2026
ਭੀਖੀ, 30 ਜੁਲਾਈ (ਬਲਕਾਰ ਸਿੰਘ ਸਹੋਤਾ)- ਸ਼੍ਰੋਮਣੀ ਅਕਾਲੀ ਦਲ (ਬ) ਇਸਤਰੀ ਵਿੰਗ ਦੀ ਵਿਧਾਨ ਸਭਾ ਪ੍ਰਧਾਨ ਕਰਮਜੀਤ ਕੌਰ ਸਮਾਓਂ ਵਲੋਂ ਵਿੰਗ ਦੀ ਕਾਰਜਕਾਰਨੀ ਦਾ ਵਿਸਥਾਰ ਕਰਦਿਆਂ ਪਿੰਡ ਸਮਾਓਂ ਵਿਖੇ ਮੀਟਿੰਗ ਕਰ ਕੇ ਗੋਲੋ ਕੌਰ ਨੂੰ ਇਸਤਰੀ ਵਿੰਗ ਭੀਖੀ ਸਰਕਲ ਦੀ ਪ੍ਰਧਾਨ ਨਿਯੁਕਤ ਕੀਤਾ ਹੈ। ਇਸੇ ਤਰ੍ਹਾਂ ਸੁਰਜੀਤ ਕੌਰ ਨੂੰ ਪਿੰਡ ਸਮਾਓਂ ਇਕਾਈ ਦਾ ਪ੍ਰਧਾਨ ਤੋਂ ਇਲਾਵਾ 11 ਮੈਂਬਰੀ ਕਾਰਜਕਾਰਨੀ ਚੁਣੀ ਗਈ। ਉਨ੍ਹਾਂ ਕਿਹਾ ਕਿ ਅਕਾਲੀ ਦਲ (ਬ) ’ਚ ਬੀਬੀਆਂ ਮਜ਼ਬੂਤ ਇਕਾਈ ਰਹੀਆਂ ਹਨ ਅਤੇ ਪਾਰਟੀ ਦੇ ਹਰ ਸੰਘਰਸ਼ ’ਚ ਵੱਧ ਚੜ ਕੇ ਹਿੱਸਾ ਲਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਭਗਵੰਤ ਮਾਨ ਸਰਕਾਰ ਨੇ ਬੀਬੀਆਂ ਨੂੰ ਸਿਰਫ਼ ਚੁਟਕਲਿਆਂ ਨਾਲ ਭਰਮਾਇਆ ਹੈ। ਉਨ੍ਹਾਂ ਕਿਹਾ ਕਿ ਮਾਵਾਂ ਧੀਆਂ ਸਤਿਕਾਰ ਯੋਜਨਾ ਬੁਰੀ ਤਰ੍ਹਾਂ ਫ਼ੇਲ੍ਹ ਹੋ ਗਈ ਹੈ ਅਤੇ ਸਰਕਾਰ ਦਾ ਇਹ ਇੱਕ ਹੱਥਕੰਡਾ ਹੀ ਸੀ ਕਿ ਔਰਤਾਂ ਲਈ ਬਿਨਾਂ ਕੁਝ ਕੀਤੇ ਹੀ ਉਨ੍ਹਾਂ ਨੂੰ ਭਰਮਾਇਆ ਜਾਵੇ। ਅਕਾਲੀ ਆਗੂ ਨੇ ਕਿਹਾ ਕਿ ਬਾਦਲ ਸਰਕਾਰ ਦੌਰਾਨ ਸਮਾਜ ਦੇ ਹਰ ਵਰਗ ਨੂੰ ਬਣਦੇ ਮਾਣ ਸਨਮਾਨ ਦੇ ਨਾਲ ਸਰਵਪੱਖੀ ਵਿਕਾਸ ਲਈ ਜ਼ਮੀਨੀ ਪੱਧਰ ’ਤੇ ਯੋਜਨਾਵਾਂ ਲਾਗੂ ਕੀਤੀਆਂ ਗਈਆਂ, ਜਿਸ ਦਾ ਲੋਕਾਂ ਨੂੰ ਸਮਾਜਿਕ ਅਤੇ ਵਿੱਤੀ ਫ਼ਾਇਦਾ ਵੀ ਪਹੁੰਚਿਆ।
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕ ਤੇ ਸੀਵਰਮੈਨ ਯੂਨੀਅਨ ਵਲੋਂ ਬੰਦ ਦੀ ਕਾਲ, ਮੁੱਲਾਂਪੁਰ-ਦਾਖਾ ਤੇ ਜਗਰਾਉਂ ਬਾਜ਼ਾਰ ਪੂਰੀ ਤਰ੍ਹਾਂ ਬੰਦ ਅਗਲੀ ਖ਼ਬਰ ਬੈਡਮਿੰਟਨ ਮੁਕਾਬਲਿਆਂ ’ਚ ਮਨੂ ਵਾਟਿਕਾ ਸਕੂਲ ਦੀਆਂ ਖਿਡਾਰਨਾਂ ਨੇ ਸੋਨ ਤਗਮੇ ਜਿੱਤੇ
Ad Position 24
No active advertisement