20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

'ਆਪ' ਸਰਕਾਰ ਦੇ ਰਾਜ ਵਿਚ ਪਿੰਡਾਂ ਦੇ ਲੋਕਾਂ ਨੂੰ ਬਿਜਲੀ ਨਹੀਂ ਮਿਲ ਰਹੀ- ਜਸਵੀਰ ਕੌਰ ਚੰਦੀ <br/>

Ad Position 21
No active advertisement
ਅਜੀਤ ਡੈਸਕ 03-01-2026
ਫਗਵਾੜਾ, 2 ਜਨਵਰੀ (ਅਸ਼ੋਕ ਕੁਮਾਰ ਵਾਲੀਆ)- ਜਿਉਂ ਜਿਉਂ ਫਾਈਨਲ ਪੇਪਰਾਂ ਦਾ ਸਮਾਂ ਨੇੜੇ ਆ ਰਿਹਾ ਹੈ ਤਿਉਂ ਤਿਉਂ ਪੰਜਾਬ ਸਰਕਾਰ ਵਲੋਂ ਲੰਬੇ ਲੰਬੇ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ ਤੇ ਸਕੂਲੀ ਬੱਚੇ ਸਵੇਰ ਸ਼ਾਮ ਪੜ੍ਹਨ ਨੂੰ ਤਰਸ ਰਹੇ ਹਨ | ਇਸ ਸੰਬੰਧੀ ਗੱਲਬਾਤ ਕਰਦਿਆਂ ਪਿੰਡ ਰਾਣੀਪੁਰ ਕੰਬੋਆਂ ਦੀ ਸਰਪੰਚ ਬੀਬੀ ਜਸਵੀਰ ਕੌਰ ਚੰਦੀ ਨੇ ਆਖਿਆ ਕਿ ਪੰਜਾਬ ਵਿਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਘਰਾਂ ਦੀ ਬਿਜਲੀ ਗੁੱਲ ਹੀ ਰਹੀ ਹੈ | ਪੰਜਾਬ ਸਰਕਾਰ ਮੁਲਾਜ਼ਮਾਂ ਦੀ ਭਰਤੀ ਨਹੀਂ ਕਰਦੀ ਤੇ ਰਿਪੇਅਰ ਹੋ ਨਹੀਂ ਰਹੀ, ਇਸ ਦਾ ਖ਼ਮਿਆਜ਼ਾ ਪੜ੍ਹ ਰਹੇ ਨੌਜਵਾਨਾਂ ਬੱਚਿਆਂ ਨੂੰ ਭੁਗਤਨਾ ਪੈ ਰਿਹਾ ਹੈ ਜਿਨ੍ਹਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ, ਸੀ. ਬੀ. ਐਸ. ਈ. ਅਤੇ ਆਈ. ਸੀ. ਐਸ. ਬੋਰਡ ਦੇ ਫਾਈਨਲ ਪੇਪਰ ਫਰਵਰੀ ਵਿਚ ਦੇਣੇ ਹਨ ਅਤੇ ਉਨ੍ਹਾਂ ਨੂੰ ਪੜ੍ਹਨ ਵਕਤ ਬਿਜਲੀ ਨਹੀਂ ਮਿਲ ਰਹੀ ਜਿਸ ਕਰਕੇ ਵੱਡਾ ਨੁਕਸਾਨ ਹੋ ਰਿਹਾ ਹੈ | ਜਸਵੀਰ ਕੌਰ ਚੰਦੀ ਨੇ ਆਖਿਆ ਬਿਜਲੀ ਨਾ ਮਿਲਣ ਕਾਰਨ ਕਾਰੋਬਾਰ ਵੀ ਠੱਪ ਪਏ ਹਨ | ਜਸਵੀਰ ਕੌਰ ਚੰਦੀ ਨੇ ਆਖਿਆ ਕਿ ਪੰਜਾਬ ਸਰਕਾਰ ਤਾਂ ਚੁਟਕਲੇ ਸੁਣਾ ਕੇ ਆਪਣਾ ਸਮਾਂ ਬਤੀਤ ਕਰ ਰਹੀ ਹੈ | ਉਨ੍ਹਾਂ ਨੇ ਆਖਿਆ ਕਿ ਪਿੰਡਾਂ 'ਚ ਜਾਣ ਲਈ ਸੜਕ ਦੀ ਰਿਪੇਅਰ ਨਹੀਂ ਹੋ ਰਹੀ ਜਿਸ ਕਰਕੇ ਪੰਜਾਬੀਆਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਖੱਸਣ ਤੋਂ ਸਜਾਇਆ ਨਗਰ ਕੀਰਤਨ ਅਗਲੀ ਖ਼ਬਰ ਫੁੱਟਬਾਲ ਦੇ ਵਿਸ਼ਵ ਕੱਪ ਮੌਕੇ ਅਮਰੀਕਾ ਤੇ ਕੈਨੇਡਾ ਦਾ ਵੀਜ਼ਾ ਪ੍ਰਾਪਤ ਕਰੋ-ਰਾਇਲ ਟਰੈਵਲਜ਼
Ad Position 24