ਭੁਲੱਥ, 3 ਜਨਵਰੀ (ਮਨਜੀਤ ਸਿੰਘ ਰਤਨ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ 22ਵਾਂ ਸਾਲਾਨਾ ਸ੍ਰੀ ਕਿ੍ਸ਼ਨ ਲਾਲ ਕੱਕੜ ਯਾਦਗਾਰੀ ਕਿ੍ਕਟ ਟੂਰਨਾਮੈਂਟ ਜੋ ਵੱਡੇ ਇਨਾਮਾਂ ਤੇ ਵੱਡੇ ਪ੍ਰਬੰਧਾਂ ਨਾਲ ਸਰਕਾਰੀ ਸਕੂਲ ਭੁਲੱਥ ਦੀ ਗਰਾਊਾਡ ਵਿਖੇ ਆਰੰਭ ਹੋ ਚੁੱਕਾ ਹੈ ਅਤੇ 4 ਜਨਵਰੀ ਨੂੰ ਫਾਇਲ ਮੈਚ ਨਾਲ ਸਮਾਪਤ ਹੋਵੇਗਾ, ਪ੍ਰਬੰਧਕ ਕਮੇਟੀ ਵੱਲੋਂ ਟੂਰਨਾਮੈਂਟ ਦਾ ਪਹਿਲਾਂ ਇਨਾਮ 31 ਹਜ਼ਾਰ ਰੁਪਏ ਜਦ ਕਿ ਦੂਜਾ ਇਨਾਮ 21 ਹਜ਼ਾਰ ਰੁਪਏ ਐਲਾਨਿਆ ਗਿਆ ਹੈ | ਟੂਰਨਾਮੈਂਟ ਦੌਰਾਨ ਛੇਵੇਂ ਦਿਨ ਹੋਣ ਵਾਲੇ ਸੈਮੀ ਫਾਈਨਲ ਮੈਚ ਦਾ ਡੀ.ਐੱਸ.ਪੀ. ਭੁਲੱਥ ਕਰਨੈਲ ਸਿੰਘ ਵਲੋਂ ਆਪਣੇ ਕਰ-ਕਮਲਾ ਨਾਲ ਰੀਬਨ ਕੱਟ ਉਦਘਾਟਨ ਕੀਤਾ ਗਿਆ | ਇਸ ਮੌਕੇ ਤੇ ਪ੍ਰਬੰਧਕਾਂ ਵਲੋਂ ਡੀ.ਐੱਸ.ਪੀ. ਭੁਲੱਥ ਕਰਨੈਲ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ | ਖਿਡਾਰੀਆਂ ਨਾਲ ਮਿਲਣੀ ਕਰਦੇ ਮਹਿਮਾਨਾਂ ਨੇ ਕਿਹਾ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣ ਲਈ ਪ੍ਰਬੰਧਕ ਕਮੇਟੀ ਵਲੋਂ ਬਹੁਤ ਸ਼ਲਾਘਾ ਯੋਗ ਉਪਰਾਲਾ ਹੈ ਅਤੇ ਅਜਿਹੇ ਖੇਡ ਉਪਰਾਲੇ ਨੌਜਵਾਨਾਂ ਨੂੰ ਖੇਡਾਂ ਪ੍ਰਤਿ ਉਤਸ਼ਾਹਿਤ ਕਰਦੇ ਹਨ | ਉਨ੍ਹਾਂ ਕਿਹਾ ਖੇਡਾਂ ਸਾਡੇ ਜ਼ਿੰਦਗੀ ਦਾ ਮਿਆਰ ਉੱਚਾ ਕਰਦੀਆਂ ਹਨ ਅਤੇ ਵੱਡੇ ਮੁਕਾਮਾਂ ਤੱਕ ਪਹੁੰਚਾਉਣ ਲਈ ਸਹਾਈ ਹੰੁਦੀਆਂ ਹਨ | ਪ੍ਰਬੰਧਕ ਕਮੇਟੀ ਵੱਲੋਂ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਨਮਾਨ ਦਿੱਤੇ ਗਏ | ਇਸ ਮੌਕੇ ਪ੍ਰਬੰਧਕ ਵਿਸ਼ਵ ਸੂਫ਼ੀ ਸੰਤ ਸਮਾਜ ਦੇ ਸੂਬਾ ਪ੍ਰਧਾਨ ਬਾਬਾ ਦੀਪਕ ਸ਼ਾਹ, ਪ੍ਰਧਾਨ ਗੁਲਜ਼ਾਰ ਸਿੰਘ, ਸਟੇਟ ਅਵਾਰਡੀ ਮਾ. ਦਿਨੇਸ਼ ਸ਼ਰਮਾ, ਸਮਾਜ ਸੇਵਕ ਸੰਦੀਪ ਸਹਿਗਲ, ਜਤਿੰਦਰ ਸਿੰਘ ਘੋਤੜਾ, ਹਰਪ੍ਰੀਤ ਸਿੰਘ ਗੋਲਡੀ, ਸੰਜੀਵ ਸਭਰਵਾਲ, ਮਨਪ੍ਰੀਤ ਸਿੰਘ, ਰਾਮ ਰਤਨ ਸ਼ਰਮਾ, ਬਲਵਿੰਦਰ ਬੱਬੂ, ਸੋਰਵ ਸਭਰਵਾਲ, ਆਕਾਸ਼ ਵਧਾਵਨ, ਰਮਜ਼ਾਨ ਮੁਹੰਮਦ, ਅਮਰਿੰਦਰ ਸਿੰਘ, ਸ਼ੈਲੀ, ਦਾਸ ਦੀਪਕ, ਵਿਸ਼ਾਲ ਗਿੱਲ, ਪਿੰ੍ਰਸ ਸਭਰਵਾਲ, ਰੋਹਨ, ਮਾਨਵ, ਰੀਡਰ ਬਲਦੇਵ ਸਿੰਘ, ਏ.ਐਸ.ਆਈ. ਮਨਜੀਤ ਸਿੰਘ ਤੇ ਕਮੇਟੀ ਮੈਂਬਰ ਹਾਜ਼ਰ ਸਨ |