ਜਲੰਧਰ, 4 ਜਨਵਰੀ (ਡਾ.ਜਤਿੰਦਰ ਸਾਬੀ) - 29ਵੀਂ ਜੂਨੀਅਰ ਨੈਸ਼ਨਲ ਸਪਕਟਕਰਾ ਚੈਂਪੀਅਨਸ਼ਿਪ ਲੜਕੇ ਤੇ ਲੜਕੀਆਂ ਦੇ ਵਰਗ 'ਚ ਜੋ ਐਲ.ਪੀ.ਯੂ. ਵਿਖੇ ਕਰਵਾਈ ਜਾ ਰਹੀ ਹੈ | ਇਸ ਚੈਂਪੀਅਨਸ਼ਿਪ ਦੇ ਹੁਣ ਤੱਕ ਦੇ ਖੇਡ ਨਤੀਜਿਆਂ ਦੀ ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਮੋਹਿਤ ਸਹੋਤਾ ਤੇ ਉਪ ਪ੍ਰਧਾਨ ਅਰਸ਼ ਰੱਹਲਨ ਨੇ ਦੱਸਿਆ ਕਿ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਅਨੁਰਾਗ ਡਾਇਰੈਕਟਰ ਸਪੋਰਟਸ ਯੂ.ਸੀ.ਆਈ. ਨੇ ਕੀਤੀ | ਉਨ੍ਹਾਂ ਦੱਸਿਆ ਕਿ ਲੜਕੇ ਵਰਗ ਦੇ ਰਘੂ ਵਰਗ ਵਿਚੋਂ ਮਨੀਪੁਰ ਨੇ ਪਹਿਲਾ, ਦਿੱਲੀ ਨੇ ਦੂਜਾ ਤੇ ਬਿਹਾਰ ਤੇ ਮਹਾਰਾਸ਼ਟਰ ਨੇ ਤੀਜਾ ਸਥਾਨ ਹਾਸਲ ਕੀਤਾ | ਲੜਕੀਆਂ ਦੇ ਰਘੂ ਵਰਗ ਵਿਚੋਂ ਕੇਰਲਾ ਨੇ ਪਹਿਲਾ, ਮਨੀਪੁਰ ਨੇ ਦੂਜਾ ਤੇ ਦਿੱਲੀ ਤੇ ਨਾਗਾਲੈਂਡ ਨੇ ਤੀਜਾ ਸਥਾਨ ਹਾਸਲ ਕੀਤਾ | p