15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਛੱਠ ਪੂਜਾ ਉਤਸਵ ਮੌਕੇ ਫਗਵਾਡ਼ਾ ਵਿਖੇ ਲੱਗੀਆਂ ਰੌਣਕਾਂ

ਫਗਵਾਡ਼ਾ 15 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਛੱਠ ਪੂਜਾ ਉਤਸਵ ਅੱਜ ਫਗਵਾਡ਼ਾ ਵਿਖੇ ਪ੍ਰਵਾਸੀ ਭਾਈਚਾਰੇ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰੇ ਸੂਰਜ ਚਡ਼੍ਹਨ ਸਮੇਂ ਜਿੱਥੇ ਅਰਘ ਦੇ ਕੇ ਪੂਜਾ ਕੀਤੀ ਜਾਣੀ ਹੈ , ਉੱਥੇ ਹੀ ਸ਼ਾਮ ਨੂੰ ਸੂਰਜ ਢਲਦੇ ਸਮੇਂ ਇਸ ਤਿਉਹਾਰ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ ਜਿਸ ’ਚ ਹਜ਼ਾਰਾਂ ਦੀ ਗਿਣਤੀ ’ਚ ਪ੍ਰਵਾਸੀ ਭਾਰਤੀ ਪਰਿਵਾਰ ਸ਼ਾਮਲ ਹੋਏ।

Ad Position 21
No active advertisement
ਅਜੀਤ ਡੈਸਕ 16-11-2026
ਫਗਵਾਡ਼ਾ 15 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਛੱਠ ਪੂਜਾ ਉਤਸਵ ਅੱਜ ਫਗਵਾਡ਼ਾ ਵਿਖੇ ਪ੍ਰਵਾਸੀ ਭਾਈਚਾਰੇ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰੇ ਸੂਰਜ ਚਡ਼੍ਹਨ ਸਮੇਂ ਜਿੱਥੇ ਅਰਘ ਦੇ ਕੇ ਪੂਜਾ ਕੀਤੀ ਜਾਣੀ ਹੈ , ਉੱਥੇ ਹੀ ਸ਼ਾਮ ਨੂੰ ਸੂਰਜ ਢਲਦੇ ਸਮੇਂ ਇਸ ਤਿਉਹਾਰ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ ਜਿਸ ’ਚ ਹਜ਼ਾਰਾਂ ਦੀ ਗਿਣਤੀ ’ਚ ਪ੍ਰਵਾਸੀ ਭਾਰਤੀ ਪਰਿਵਾਰ ਸ਼ਾਮਲ ਹੋਏ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ, ਵਿਜੇ ਸਾਂਪਲਾ ਸਾਬਕਾ ਰਾਸ਼ਟਰੀ ਚੇਅਰਮੈਨ ਐਸ ਕਮਿਸ਼ਨ ਭਾਰਤ ਸਰਕਾਰ, ਐਮ. ਪੀ. ਡਾ: ਰਾਜ ਕੁਮਾਰ ਚੱਬੇਵਾਲ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਰਣਜੀਤ ਸਿੰਘ ਖੁਰਾਣਾ ਹਲਕਾ ਇੰਚਾਰਜ ਸ਼ਹਿਰੀ, ਰਜਿੰਦਰ ਸਿੰਘ ਚੰਦੀ ਹਲਕਾ ਇੰਚਾਰਜ ਦਿਹਾਤੀ, ਮੈਡਮ ਅਨੀਤਾ ਸੋਮ ਪ੍ਰਕਾਸ਼, ਸੂਬਾਈ ਭਾਜਪਾ ਆਗੂ ਅਵਤਾਰ ਸਿੰਘ ਮੰਡ , ਜਰਨੈਲ ਨੰਗਲ, ਗੁਰਦੀਪ ਸਿੰਘ ਖੇਡ਼ਾ, ਮੇਅਰ ਰਾਮਪਾਲ ਉੱਪਲ, ਵਿੱਕੀ ਸੂਦ, ਕਮਿਸ਼ਨਰ ਹਰਦੀਪ ਹੀਰ ਨੇ ਸਮੂਹ ਪ੍ਰਵਾਸੀ ਭਾਈਚਾਰੇ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ। ਇਸ ਮੌਕੇ ਆਸ਼ੂ ਸਾਂਪਲਾ, ਦਲਜੀਤ ਰਾਜੂ ਦਰਵੇਸ਼ ਪਿੰਡ, ਸਾਬਕਾ ਮੇਅਰ ਅਰੁਣ ਖੋਸਲਾ, ਚੇਅਰਮੈਨ ਅਨੁਰਾਗ ਮਾਨਖੰਡ, ਚੇਅਰਮੈਨ ਜਰਨੈਲ ਨੰਗਲ, ਪਰਮਜੀਤ ਸਿੰਘ ਚਾਚੋਕੀ, ਸੰਜੀਵ ਬੁੱਗਾ ਕੌਂਸਲਰ, ਰਾਜ ਕੁਮਾਰ ਗੁਪਤਾ , ਇੰਦਰ ਸੋਨਕਰ ਸਾਬਕਾ ਕੌਂਸਲਰ, ਓਮ ਪ੍ਰਕਾਸ਼ ਬਿੱਟੂ ਸਾਬਕਾ ਕੌਂਸਲਰ, ਅਸ਼ੋਕ ਦੁੱਗਲ, ਬੰਟੀ ਵਾਲੀਆ, ਪ੍ਰਧਾਨ ਕਾਂਗਰਸ ਸ਼ਹਿਰੀ ਨਰੇਸ਼ ਭਾਰਦਵਾਜ, ਤੇਜੱਸਵੀ ਭਾਰਦਵਾਜ, ਬਲਭੱਦਰ ਸੈਨ ਦੁੱਗਲ, ਬਿੰਦਰ ਸਿੰਘ ਰਾਵਲਪਿੰਡੀ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਕਸ ਕ੍ਰਿਕਟ ਗਰਾਊਂਡ ਦਾ ਹਲਕਾ ਇੰਚਾਰਜ ਹਰਸਿਮਰਨ ਸਿੰਘ ਘੁੰਮਣ ਵਲੋਂ ਦੌਰਾ ਅਗਲੀ ਖ਼ਬਰ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਵਲੋਂ ਕਰਵਾਏ ਜਾਂਦੇ ਰਾਜ ਪੱਧਰੀ 23 ਵੇਂ ਰਾਜ ਪੱਧਰੀ ਕ੍ਰਿਕਟ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼
Ad Position 24