15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਅਮਨਪ੍ਰੀਤ ਮਲਟੀਸਪੈਸ਼ਲਿਟੀ ਹਸਪਤਾਲ ਵਲੋਂ ਪ੍ਰਕਾਸ਼ ਪੁਰਬ ਮੌਕੇ 23, 24 ਨੂੰ ਮੁਫ਼ਤ ਮੈਡੀਕਲ ਕੈਂਪ

ਸੁਲਤਾਨਪੁਰ ਲੋਧੀ, 15 ਨਵੰਬਰ (ਥਿੰਦ)-ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਪਿਛਲੇ 15 ਸਾਲਾਂ ਤੋਂ ਸ਼ਾਨਦਾਰ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਨਾਭ ਤੋਂ ਮਾਨਤਾ ਪ੍ਰਾਪਤ ਜ਼ਿਲ੍ਹੇ ਦੇ ਇੱਕੋ ਇੱਕ ਅਮਨਪ੍ਰੀਤ ਮਲਟੀਸਪੈਸ਼ਲਿਟੀ ਹਸਪਤਾਲ ਵਲੋਂ ਸੰਗਤਾਂ ਨੂੰ ਪ੍ਰਕਾਸ਼ ਪੁਰਬ ਮੌਕੇ ਵੱਡੀ ਸਿਹਤ ਸੌਗਾਤ ਦਿੰਦਿਆਂ ਹਸਪਤਾਲ ਵਿਖੇ 23 ਤੇ 24 ਨਵੰਬਰ ਨੂੰ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਵੇਗਾ। ਇਸ ਮੌਕੇ ਸਾਰੇ ਟੈੱਸਟ ਅੱਧੇ ਰੇਟਾਂ ’ਤੇ ਕੀਤੇ ਜਾਣਗੇ।

Ad Position 21
No active advertisement
ਡਾ. ਅਮਨਪ੍ਰੀਤ ਸਿੰਘ ਗੋਲਡ-ਮੈਡਲਿਸਟ ਦੀ ਤਸਵੀਰ। 16-11-2026
ਸੁਲਤਾਨਪੁਰ ਲੋਧੀ, 15 ਨਵੰਬਰ (ਥਿੰਦ)-ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਪਿਛਲੇ 15 ਸਾਲਾਂ ਤੋਂ ਸ਼ਾਨਦਾਰ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਨਾਭ ਤੋਂ ਮਾਨਤਾ ਪ੍ਰਾਪਤ ਜ਼ਿਲ੍ਹੇ ਦੇ ਇੱਕੋ ਇੱਕ ਅਮਨਪ੍ਰੀਤ ਮਲਟੀਸਪੈਸ਼ਲਿਟੀ ਹਸਪਤਾਲ ਵਲੋਂ ਸੰਗਤਾਂ ਨੂੰ ਪ੍ਰਕਾਸ਼ ਪੁਰਬ ਮੌਕੇ ਵੱਡੀ ਸਿਹਤ ਸੌਗਾਤ ਦਿੰਦਿਆਂ ਹਸਪਤਾਲ ਵਿਖੇ 23 ਤੇ 24 ਨਵੰਬਰ ਨੂੰ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਵੇਗਾ। ਇਸ ਮੌਕੇ ਸਾਰੇ ਟੈੱਸਟ ਅੱਧੇ ਰੇਟਾਂ ’ਤੇ ਕੀਤੇ ਜਾਣਗੇ। ਜਾਣਕਾਰੀ ਦਿੰਦਿਆਂ ਉੱਘੇ ਸਰਜਨ ਡਾਕਟਰ ਅਮਨਪ੍ਰੀਤ ਸਿੰਘ ਗੋਲਡ ਮੈਡਲਿਸਟ ਨੇ ਦੱਸਿਆ ਕਿ ਸੀ.ਟੀ. ਸਕੈਨ ਵਰਗੀ ਅਹਿਮ ਜਾਂਚ ਲਈ ਹੁਣ ਮਰੀਜ਼ਾਂ ਨੂੰ ਦੂਰ-ਦੁਰਾਡੇ ਸ਼ਹਿਰਾਂ ਵੱਲ ਜਾਣ ਦੀ ਲੋਡ਼ ਘੱਟ ਹੋਵੇਗੀ ਤੇ ਆਪਣੇ ਹੀ ਸ਼ਹਿਰ ਵਿਚ ਜਾਂਚ ਦੀ ਸਹੂਲਤ ਮਿਲ ਸਕੇਗੀ। ਉਨ੍ਹਾਂ ਦੱਸਿਆ ਕਿ ਨਵੇਂ ਸੀ.ਟੀ. ਸਕੈਨਿੰਗ ਵਿੰਗ ਵਿਚ ਕੈਨਨ ਤਕਨਾਲੋਜੀ ਨਾਲ ਲੈਸ ਆਧੁਨਿਕ ਮਸ਼ੀਨ ਸਥਾਪਿਤ ਕੀਤੀ ਗਈ ਹੈ, ਜੋ ਘੱਟ ਰੇਡੀਏਸ਼ਨ ਵਿਚ ਉੱਚ ਗੁਣਵੱਤਾ ਤੇ ਸਪੱਸ਼ਟ ਇਮੇਜਿੰਗ ਪ੍ਰਦਾਨ ਕਰਨ ਵਿਚ ਸਹਾਇਕ ਹੈ। ਡਾ. ਅਮਨਪ੍ਰੀਤ ਸਿੰਘ ਨੇ ਕਿਹਾ ਕਿ ਅਮਨਪ੍ਰੀਤ ਹਸਪਤਾਲ ਦਾ ਮੁੱਖ ਉਦੇਸ਼ ਇਲਾਕੇ ਦੇ ਹਰ ਵਰਗ ਨੂੰ ਆਧੁਨਿਕ ਤੇ ਮਿਆਰੀ ਇਲਾਜ ਸਹੂਲਤਾਂ ਵਾਜਬ ਖ਼ਰਚੇ ’ਤੇ ਇੱਕੋ ਛੱਤ ਹੇਠ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਪੀ.ਜੀ.ਆਈ. ਦੇ ਰਿਟਾਇਰਡ ਡਾ. ਮਨਦੀਪ ਸਿੰਘ ਜੋ ਕੇ ਸ਼ੂਗਰ ਅਤੇ ਹਾਰਟ ਦੇ ਸਪੈਸ਼ਲਿਸਟ ਹਨ, ਹਫ਼ਤੇ ਦੇ ਸੱਤੇ ਦਿਨ ਹਸਪਤਾਲ ਵਿਚ ਮੌਜੂਦ ਰਹਿੰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਵਲੋਂ ਕਰਵਾਏ ਜਾਂਦੇ ਰਾਜ ਪੱਧਰੀ 23 ਵੇਂ ਰਾਜ ਪੱਧਰੀ ਕ੍ਰਿਕਟ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼ ਅਗਲੀ ਖ਼ਬਰ ‘ ਆਪ ’ ਵਲੋਂ ਭੁਲੱਥ ਤੋਂ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੂੰ ਟਿਕਟ ਮਿਲਣ ’ ਤੇ ਵਰਕਰਾਂ ’ ਚ ਉਤਸ਼ਾਹ
Ad Position 24