ਕਪੂਰਥਲਾ, 4 ਜਨਵਰੀ (ਅ.ਬ.)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਆਸ਼ਰਮ ਕਪੂਰਥਲਾ ਵਿਖੇ ਸੰਸਥਾ ਵਲੋਂ ਚਲਾਏ ਜਾ ਰਹੇ ਪਰਕਲਮ ਆਰੋਗਿਆ ਤਹਿਤ ਧਿਆਨ ਤੇ ਯੋਗ ਕੈਂਪ ਲਗਾਇਆ ਗਿਆ | ਯੋਗ ਅਚਾਰਿਆ ਰਾਜੂ ਨੇ ਦੱਸਿਆ ਕਿ ਪੂਰਾ ਵਿਸ਼ਵ ਭਾਰਤ ਦੇ ਯੋਗ ਰਿਸ਼ੀਆਂ ਦੁਆਰਾ ਪ੍ਰਦਾਨ ਕੀਤੀ ਗਈ ਯੋਗਪਦਤੀ ਨੂੰ ਸਰਬਸੰਮਤੀ ਨਾਲ ਸਵੀਕਾਰ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਭੱਜ-ਦੌੜ ਦੀ ਜੀਵਨ ਸ਼ੈਲੀ ਵਿਚ ਸਾਨੂੰ ਕੁੱਝ ਸਮਾਂ ਯੋਗ ਲਈ ਜ਼ਰੂਰ ਕੱਢਣਾ ਚਾਹੀਦਾ ਹੈ | ਇਸ ਨਾਲ ਅਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ | ਸੰਸਥਾਨ ਦੀ ਸ਼ਾਖਾ ਪ੍ਰਮੁੱਖ ਸਾਧਵੀ ਗੁਰਪ੍ਰੀਤ ਭਾਰਤੀ ਨੇ ਦੱਸਿਆ ਕਿ ਆਰੋਗਿਆ ਪ੍ਰੋਜੈਕਟ ਤਹਿਤ ਵਿਸ਼ਵ ਭਰ ਵਿਚ ਅਣਗਿਣਤ ਲੋਕ ਇਸ ਦਾ ਲਾਭ ਪ੍ਰਾਪਤ ਕਰ ਚੁੱਕੇ ਹਨ | ਇਸ ਮੌਕੇ ਆਸ਼ਰਮ ਵਿਚ ਬਣੀ ਹੋਈ ਡਿਸਪੈਂਸਰੀ ਵਿਚ ਮਾਹਿਰ ਵੈਦ ਹਰਪ੍ਰੀਤ ਸਿੰਘ ਨੇ ਮਰੀਜ਼ਾਂ ਦੀ ਜਾਂਚ ਵੀ ਕੀਤੀ |