ਨਡਾਲਾ, 5 ਜਨਵਰੀ (ਰਘਬਿੰਦਰ ਸਿੰਘ)ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਸੱਤਾ ਵਿਚ ਆਉਣ ਤੋਂ ਪਹਿਲਾਂ ਸੱਚ ਬੋਲਣ 'ਤੇ ਸਵਾਲ ਪੁੱਛਣ ਦੀ ਗੱਲ ਕਰਦੀ ਸੀ ਪਰ ਅੱਜ ਹਕੀਕਤ ਇਸ ਤੋਂ ਉਲਟ ਨਜ਼ਰ ਆ ਰਹੀ ਹੈ | ਜਦੋਂ ਪੰਜਾਬ ਦਾ ਆਜ਼ਾਦ ਪੱਤਰਕਾਰ ਸੱਚ ਬੋਲਦਾ ਤੇ ਸਰਕਾਰ ਦੀਆਂ ਕੁਤਾਹੀਆਂ 'ਤੇ ਸਵਾਲ ਖੜੇ ਕਰਦਾ ਹੈ ਤਾਂ ਉਸ 'ਤੇ ਨਾਜਾਇਜ਼ ਪਰਚੇ ਦਰਜ ਕੀਤੇ ਜਾਂਦੇ ਹਨ | ਇਹ ਜਬਰ ਤੇ ਜ਼ੁਲਮ ਕਰਨ ਵਾਲੀ ਹਕੂਮਤ ਦੀ ਸਾਫ਼ ਉਦਾਹਰਨ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਨੌਜਵਾਨ ਕਾਂਗਰਸੀ ਆਗੂ ਐਡਵੋਕੇਟ ਮਹਿਤਾਬ ਸਿੰਘ ਖਹਿਰਾ ਵਲੋਂ ਉਨ੍ਹਾਂ ਪੱਤਰਕਾਰਾਂ ਦੇ ਹੱਕ ਵਿਚ ਕੀਤਾ, ਜਿਨ੍ਹਾਂ 'ਤੇ ਪੰਜਾਬ ਸਰਕਾਰ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ | ਮਹਿਤਾਬ ਨੇ ਕਿਹਾ ਕਿ ਉਹ ਉਨ੍ਹਾਂ ਪੱਤਰਕਾਰਾਂ ਨੂੰ ਸਲਾਮ ਕਰਦੇ ਹਨ ਜੋ ਸੱਚ ਨਾਲ ਖੜ੍ਹੇ ਹਨ ਤੇ ਪੰਜਾਬ ਦੇ ਹੱਕਾਂ ਤੇ ਮੁੱਦਿਆਂ ਦੀ ਗੱਲ ਕਰ ਰਹੇ ਹਨ |