21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਸਟੇਟ ਪਬਲਿਕ ਸਕੂਲ ਕੈਂਟ 'ਚ ਰਾਸ਼ਟਰੀ ਸਿੱਖਿਆ ਨਿਤੀ ਤਹਿਤ ਵਰਕਸ਼ਾਪ ਕਰਵਾਈ <br/>

Ad Position 21
No active advertisement
ਅਜੀਤ ਡੈਸਕ 06-01-2026
ਜਲੰਧਰ, 5 ਜਨਵਰੀ (ਪਵਨ ਖਰਬੰਦਾ)- ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਵਿੱਚ ਰਾਸ਼ਟਰੀ ਸਿੱਖਿਆ ਨਿਤੀ ਅਨੁਸਾਰ ਸਿੱਖਿਆ ਪ੍ਰਣਾਲੀ ਨੂੰ ਵਿਦਿਆਰਥੀ-ਕੇਂਦਰਿਤ, ਹੁਨਰ-ਆਧਾਰਿਤ ਅਤੇ ਅਨੁਭਵਾਤਮਿਕ ਬਣਾਉਣ 'ਤੇ ਜ਼ੋਰ ਦਿੰਦੇ ਹੋਏ ਵਰਕਸ਼ਾਪ ਕਰਵਾਈ ਗਈ | ਵਰਕਸ਼ਾਪ ਦੇ ਰਿਸੋਰਸ ਪਰਸਨ ਸ੍ਰੀਮਤੀ ਅਦਿਤੀ ਆਲੂਵਾਲੀਆ ਨੇ ਸੰਬੋਧਨ ਕਰਦੇ ਕਿਹਾ ਕੇ ਇਸ ਨਿਤੀ ਤਹਿਤ ਫਿਲਿਪਪੇਡ ਕਲਾਸਰੂਮਸ ਵਰਗੀਆਂ ਨਵੀਂ ਪੈਡਾਲੋਜੀਕਲ ਪਦਤੀਆਂ ਅਪਣਾਈਆਂ ਜਾ ਰਹੀਆਂ ਹਨ ਜਿੱਥੇ ਵਿਦਿਆਰਥੀ ਘਰ ਤੋਂ ਸਿੱਖਣ ਸਮੱਗਰੀ ਨਾਲ ਜਾਣੂ ਹੁੰਦੇ ਹਨ ਤੇ ਕਲਾਸ ਵਿੱਚ ਚਰਚਾ, ਗਤੀਵਿਧੀਆਂ ਤੇ ਸਮੱਸਿਆ ਹੱਲ 'ਤੇ ਧਿਆਨ ਦਿੱਤਾ ਜਾਂਦਾ ਹੈ | 21ਵੀਂ ਸਦੀ ਦੇ ਸਿੱਖਣ ਹੁਨਰ ਜਿਵੇਂ ਕਿ ਆਲੋਚਨਾਤਮਿਕ ਸੋਚ, ਰਚਨਾਤਮਿਕਤਾ, ਸੰਚਾਰ, ਸਹਿਯੋਗ, ਡਿਜ਼ੀਟਲ ਸਾਵਧਾਨੀ ਤੇ ਸਮੱਸਿਆ ਹੱਲ ਕਰਨ ਦੀ ਯੋਗਤਾ ਨੂੰ ਪਾਠਕ੍ਰਮ ਦਾ ਅਹਿਮ ਹਿੱਸਾ ਬਨਾਉਣ 'ਤੇ ਜ਼ੋਰ ਦਿੱਤਾ ਗਿਆ | ਪ੍ਰਭਾਵਸ਼ਾਲੀ ਕਲਾਸਰੂਮ ਮੈਨੇਜਮੈਂਟ ਰਾਹੀਂ ਅਧਿਆਪਕ ਇੱਕ ਸਕਾਰਾਤਮਿਕ, ਅਨੁਸ਼ਾਸਿਤ ਤੇ ਨਵੇਂ ਤਰੀਕੇ ਨਾਲ ਸਿੱਖਣ ਵਾਤਾਵਰਣ ਸਿਰਜਣ ਵਿੱਚ ਸਹਾਇਕ ਸਾਬਤ ਹੋ ਰਹੇ ਹਨ | ਇਸਦੇ ਨਾਲ-ਨਾਲ ਲਾਈਫ ਸਕਿੱਲਸ ਜਿਵੇਂ ਕਿ ਫੈਸਲਾ ਲੈਣਾ, ਆਤਮ-ਵਿਸ਼ਵਾਸ, ਸਮੇਂ ਦਾ ਪ੍ਰਬੰਧਨ, ਭਾਵਨਾਤਮਿਕ ਬੁੱਧੀ ਤੇ ਸਮਾਜਿਕ ਜ਼ਿੰਮੇਵਾਰੀ ਵਿਦਿਆਰਥੀਆਂ ਨੂੰ ਜੀਵਨ ਦੇ ਹਕੀਕਤ ਦੀਆਂ ਚੁਣੌਤੀਆਂ ਲਈ ਤਿਆਰ ਕਰਦੀਆਂ ਹਨ | ਇਸ ਮੌਕੇ ਸਕੂਲ ਦੇ ਪ੍ਰਧਾਨ ਡਾ. ਨਰੋਤਮ ਸਿੰਘ, ਮੀਤ ਪ੍ਰਧਾਨ ਡਾ. ਗਗਨਦੀਪ ਕੌਰ, ਪਿ੍ੰਸੀਪਲ ਸ੍ਰੀਮਤੀ ਸਵੀਨਾ ਬਹਿਲ ਤੇ ਵਾਇਸ ਪਿ੍ੰਸੀਪਲ ਗਗਨਦੀਪ ਖੈਰਾ ਨੇ ਕਿਹਾ ਕਿ ਇਹ ਸਾਰੇ ਉਪਰਾਲੇ ਵਿਦਿਆਰਥੀਆਂ ਨੂੰ ਸਮਰੱਥ, ਸੰਵੇਦਨਸ਼ੀਲ ਤੇ ਭਵਿੱਖ ਲਈ ਤਿਆਰ ਨਾਗਰਿਕ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹਨ |

Ad Position 22
No active advertisement
ਪਿਛਲੀ ਖ਼ਬਰ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਓਮਾਨ 'ਚ ਫਸੀਆਂ ਪੰਜਾਬ ਦੀਆਂ ਪੰਜ ਲੜਕੀਆਂ ਦੀ ਸੁਰੱਖਿਅਤ ਵਾਪਸੀ ਅਗਲੀ ਖ਼ਬਰ ਨਿਰਮਲ ਕੁਟੀਆ ਜੌਹਲਾਂ ਵਿਖੇ ਪ੍ਰਕਾਸ਼ ਪੁਰਬ ਸਮਰਪਿਤ ਗੁਰਮਤਿ ਸਮਾਗਮ <br/>
Ad Position 24