26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਸ੍ਰੀ ਕਿ੍ਸ਼ਨ ਲਾਲ ਕੱਕੜ ਯਾਦਗਾਰੀ ਕਿ੍ਕਟ ਟੂਰਨਾਮੈਂਟ ਦਾ ਫਾਈਨਲ ਅੱਜ <br/>

Ad Position 21
No active advertisement
ਅਜੀਤ ਡੈਸਕ 07-01-2026
ਭੁਲੱਥ, 6 ਜਨਵਰੀ (ਮਨਜੀਤ ਸਿੰਘ ਰਤਨ)-ਸਬ ਡਵੀਜ਼ਨ ਕਸਬਾ ਭੁਲੱਥ ਵਿਚ ਸਰਕਾਰੀ ਸਕੂਲ ਦੀ ਗਰਾਊਾਡ ਵਿਖੇ ਕਰਵਾਏ ਜਾ ਰਹੇ 22ਵੇਂ ਸਾਲਾਨਾ ਸ਼੍ਰੀ ਕਿ੍ਸ਼ਨ ਲਾਲ ਕੱਕੜ ਯਾਦਗਾਰੀ ਕਿ੍ਕਟ ਟੂਰਨਾਮੈਂਟ ਦਾ ਫਾਈਨਲ ਮੈਚ ਅੱਜ 7 ਜਨਵਰੀ ਦਿਨ ਬੁੱਧਵਾਰ ਨੂੰ ਖੇਡਿਆ ਜਾਵੇਗਾ, ਜਿਸ ਤੋਂ ਬਾਅਦ ਟੂਰਨਾਮੈਂਟ ਦੀ ਸਮਾਪਤੀ ਹੋਵੇਗੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਪਹਿਲਾ ਇਨਾਮ 31 ਹਜ਼ਾਰ ਰੁਪਏ ਤੇ ਦੂਜਾ ਇਨਾਮ 21 ਹਜ਼ਾਰ ਰੁਪਏ ਐਲਾਨਿਆ ਗਿਆ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਮੇਂ ਤਿੰਨ ਟੀਮਾਂ ਮੈਦਾਨ ਵਿਚ ਹਨ, ਪਹਿਲਾਂ ਸੈਮੀਫਾਈਨਲ ਮੈਚ ਖੇਡਿਆ ਜਾਵੇਗਾ, ਜਿਸ ਦੇ ਜੇਤੂ ਦਾ ਮੁਕਾਬਲਾ ਪਹਿਲਾਂ ਦੇ ਸੈਮੀਫਾਈਨਲ ਜੇਤੂ ਨਾਲ ਫਾਈਨਲ ਵਿਚ ਹੋਵੇਗਾ | ਫਾਈਨਲ ਮੈਚ ਦੌਰਾਨ ਆਪ ਆਗੂ ਹਲਕਾ ਇੰਚਾਰਜ ਵਕੀਲ ਹਰਸਿਮਰਨ ਸਿੰਘ ਘੁੰਮਣ ਅਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਗੁਰਮੀਤ ਸਿੰਘ ਥਾਪਰ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਕੇ ਜੇਤੂ ਟੀਮਾਂ ਨੂੰ ਇਨਾਮ ਵੰਡਣਗੇ ਜਦ ਕਿ ਫਾਈਨਲ ਮੈਚ ਦਾ ਉਦਘਾਟਨ ਅੰਤਰਰਾਸ਼ਟਰੀ ਪਾਵਰ ਲਿਫਟਰ ਪ੍ਰਦੀਪ ਘਈ (ਭੁਲੱਥ) ਵੱਲੋਂ ਕੀਤਾ ਜਾਵੇਗਾ | ਇਸ ਮੌਕੇ ਵਿਸ਼ਵ ਸੂਫ਼ੀ ਸੰਤ ਸਮਾਜ ਦੇ ਸੂਬਾ ਪ੍ਰਧਾਨ ਬਾਬਾ ਦੀਪਕ ਸ਼ਾਹ, ਪ੍ਰਧਾਨ ਗੁਲਜ਼ਾਰ ਸਿੰਘ, ਸਟੇਟ ਅਵਾਰਡੀ ਮਾਸਟਰ ਦਿਨੇਸ਼ ਸ਼ਰਮਾ, ਸਮਾਜ ਸੇਵਕ ਸੰਦੀਪ ਸਹਿਗਲ, ਸੰਜੀਵ ਸਭਰਵਾਲ, ਮਨਪ੍ਰੀਤ ਸਿੰਘ, ਰਾਮ ਰਤਨ ਸ਼ਰਮਾ, ਬਲਵਿੰਦਰ ਬੱਬੂ, ਗੁਰਮੀਤ ਸਿੰਘ, ਸੋਰਵ ਸਭਰਵਾਲ, ਅਕਾਸ਼ ਵਧਾਵਨ, ਰਮਜ਼ਾਨ ਮੁਹੰਮਦ, ਅਮਰਿੰਦਰ ਸਿੰਘ, ਸੈਲੀ, ਦਾਸ ਦੀਪਕ, ਵਿਸ਼ਾਲ ਗਿੱਲ, ਪਿੰ੍ਰਸ ਸਭਰਵਾਲ, ਰੋਹਨ, ਮਾਨਵ ਸਮੇਤ ਹੋਰ ਖਿਡਾਰੀ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਹਲੀ ਕਲਾਂ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਅਗਲੀ ਖ਼ਬਰ ਰੋਡ ਸੰਘਰਸ਼ ਕਮੇਟੀ ਨੇ ਟਿੱਬਾ ਵਿਖੇ ਐਕਸਪ੍ਰੈੱਸ ਵੇਅ ਦਾ ਕੰਮ ਰੋਕ ਕੇ ਕੀਤੀ ਨਾਅਰੇਬਾਜ਼ੀ
Ad Position 24