ਸੁਲਤਾਨਪੁਰ ਲੋਧੀ, 6 ਜਨਵਰੀ (ਨਰੇਸ਼ ਹੈਪੀ)-ਧੰਨ-ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਵੱਲੋਂ ਆਪਣੇ ਸਮੇਂ ਵਿਚ 20 ਰੁਪਏ ਦੇ ਨਾਲ ਸ਼ੁਰੂ ਕੀਤਾ ਗਿਆ ਲੰਗਰ ਅੱਜ ਵੀ ਪੂਰੀ ਦੁਨੀਆ ਵਿਚ ਚੱਲ ਰਿਹਾ ਹੈ ਤੇ ਲੰਗਰ ਲਗਾਉਣਾ ਬਹੁਤ ਹੀ ਪੁੰਨ ਦਾ ਕਾਰਜ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਦਮ ਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਨੇ ਚੌਂਕ ਚੇਲਿਆਂ ਸੁਲਤਾਨਪੁਰ ਲੋਧੀ ਵਿਖੇ ਮਹੰਤ ਰੂਪ ਚੰਦ ਅਰੋੜਾ ਦੀ ਅਗਵਾਈ ਹੇਠ ਨਵੇਂ ਸਾਲ ਦੀ ਖ਼ੁਸ਼ੀ 'ਚ ਲਗਾਏ ਗਏ ਕੇਸਰ ਵਾਲੇ ਦੁੱਧ ਦੇ ਲੰਗਰ ਦੀ ਆਰੰਭਤਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਪ੍ਰਬੰਧਕਾਂ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੰਗਰ ਲਗਾ ਕੇ ਹੱਥੀਂ ਸੇਵਾ ਕਰਨਾ ਹੋਰ ਵੀ ਵਧੀਆ ਕਾਰਜ ਹੈ | ਸੰਤ ਸੀਚੇਵਾਲ ਨੇ ਸਮੂਹ ਸੰਗਤਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਵੀ ਦਿੱਤੀਆਂ | ਉਨ੍ਹਾਂ ਪ੍ਰਬੰਧਕਾਂ ਦੇ ਨਾਲ ਮਿਲ ਕੇ ਆਪਣੇ ਹੱਥੀ ਸੰਗਤਾਂ ਵਿਚ ਲੰਗਰ ਵੀ ਵਰਤਾਇਆ | ਮਹੰਤ ਰੂਪ ਚੰਦ ਅਰੋੜਾ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਮਾਤਾ ਪਿਆਰ ਕੌਰ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਅਤੇ ਸਮੂਹ ਸੰਗਤਾਂ ਨੂੰ ਵਧਾਈਆਂ ਵੀ ਦਿੱਤੀਆਂ | ਉਨ੍ਹਾਂ ਕਿਹਾ ਕਿ ਜਿਹੜੇ ਲੋਕ ਲੰਗਰ ਲਗਾ ਕੇ ਹੱਥੀਂ ਸੇਵਾ ਵੀ ਕਰਦੇ ਹਨ, ਉਨ੍ਹਾਂ ਨੂੰ ਵਾਹਿਗੁਰੂ ਕਦੇ ਥੋੜ੍ਹ ਨਹੀਂ ਆਉਣ ਦਿੰਦਾ ਹੈ | ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸੇਵਾ ਕਰਨ ਵਾਲਿਆਂ 'ਚ ਮਹੰਤ ਰੂਪ ਚੰਦ ਅਰੋੜਾ ਤੋਂ ਇਲਾਵਾ ਨਰੇਸ਼ ਕੁਮਾਰ, ਰਾਜੇਸ਼ ਕੁਮਾਰ ਰਾਜੂ, ਪੰਡਿਤ ਸੰਜੇ ਸ਼ਰਮਾ, ਜੋਗਿੰਦਰ ਪਾਲ, ਸੁਭਾਸ਼ ਕਲਿਆਣ, ਰਾਜੇਸ਼ ਕੁਮਾਰ ਸੂਦ, ਰਾਮ ਸਰੂਪ ਅਰੋੜਾ, ਦੀਪਕ ਕੁਮਾਰ ਦੀਪੂ, ਵਿਸ਼ਾਲ ਅਰੋੜਾ, ਸੁਭਾਸ਼ ਚੰਦਰ ਠੁਕਰਾਲ, ਗੁਲਸ਼ਨ ਧੀਰ, ਅਰੁਣ ਅਰੋੜਾ, ਆਰੀਅਨ ਮਲਹੋਤਰਾ, ਵਰੁਣ ਅਰੋੜਾ, ਧਰਮਪਾਲ ਅਰੋੜਾ, ਪਵਨ ਕੁਮਾਰ ਪੰਮਾ, ਬਲਵਿੰਦਰ ਸਿੰਘ ਪ੍ਰਧਾਨ ਸੋਸ਼ਲ ਵੈੱਲਫੇਅਰ ਕਮੇਟੀ, ਰਕੇਸ਼ ਕੁਮਾਰ, ਗੁਰਪਿੰਦਰ ਸਿੰਘ ਜੱਗੂ, ਮਛਰੇਟ ਸਿੰਘ ਆਦਿ ਵੀ ਹਾਜ਼ਰ ਸਨ |