28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਰੇਲਵੇ ਡੀਪੂ ਨੂੰ ਜਾਂਦੀ ਸੜਕ 'ਚ ਪਏ ਟੋਇਆਂ ਕਾਰਨ ਸਥਾਨਕ ਲੋਕ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 02-02-2026
ਢਿਲਵਾਂ, 1 ਫਰਵਰੀ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)- ਜੀ. ਟੀ. ਰੋਡ ਤੋਂ ਰੇਲਵੇ ਡੀਪੂ ਢਿਲਵਾਂ ਨੂੰ ਜਾਂਦੀ ਸੜਕ ਵਿਚ ਵੱਡੇ-ਵੱਡੇ ਟੋਏ ਪੈ ਜਾਣ ਨਾਲ ਸਥਾਨਕ ਵਾਸੀਆਂ ਨੂੰ ਭਾਰੀ ਦਿੱਕਤ ਆ ਰਹੀ ਹੈ | ਇਸ ਸਬੰਧੀ ਰੇਲਵੇ ਡੀਪੂ ਦੇ ਵਾਸੀਆਂ ਨੇ ਆਪਣੀ ਪ੍ਰੇਸ਼ਾਨੀ ਦੱਸਦਿਆਂ ਕਿਹਾ ਕਿ ਉਕਤ ਸੜਕ ਜੋ ਕਿ ਪੁਰਾਣੇ ਜੀ.ਟੀ. ਰੋਡ ਵਜੋਂ ਜਾਣੀ ਜਾਂਦੀ ਹੈ, ਦੀ ਹਾਲਤ ਖ਼ਸਤਾ ਹੋਣ ਨਾਲ ਇਹ ਕਈ ਥਾਵਾਂ ਤੋਂ ਬੁਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ ਤੇ ਸੜਕ ਵਿਚ ਥਾਂ-ਥਾਂ 'ਤੇ ਟੋਏ ਪੈਣ ਨਾਲ ਮੁਸ਼ਕਿਲ ਆ ਰਹੀ ਹੈ | ਦੱਸਣਯੋਗ ਹੈ ਕਿ ਉਕਤ ਰਾਹੀਂ ਵੱਡੀ ਗਿਣਤੀ 'ਚ ਟਰੱਕ, ਕਾਰਾਂ ਤੇ ਹੋਰ ਵਾਹਨ ਟੋਲ ਪਰਚੀ ਤੋਂ ਬਚਣ ਲਈ ਉਕਤ ਸੜਕ ਦਾ ਇਸਤੇਮਾਲ ਕਰ ਰਹੇ ਹਨ ਤੇ ਇਸ ਤਰ੍ਹਾਂ ਭਾਰੀ ਸਾਮਾਨ ਨਾਲ ਲੋਡ ਵਾਲੇ ਵਾਹਨਾਂ ਦੇ ਦਿਨ ਰਾਤ ਇੱਥੋਂ ਲੰਘਣ ਨਾਲ ਸੜਕ ਖ਼ਰਾਬ ਹੋ ਰਹੀ ਹੈ | ਇਸ ਸੰਬੰਧੀ ਸਥਾਨਕ ਵਾਸੀਆਂ ਦੀ ਸਰਕਾਰ ਪਾਸੋਂ ਪੁਰਜ਼ੋਰ ਮੰਗ ਹੈ ਕਿ ਉਕਤ ਸੜਕ ਨੂੰ ਜਲਦ ਬਣਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਸਾਬਕਾ ਚੇਅਰਮੈਨ ਤੇਜਵੰਤ ਸਿੰਘ ਦਾ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਵਿਸ਼ੇਸ਼ ਸਨਮਾਨ
Ad Position 24