ਹੁਸੈਨਪੁਰ, 1 ਫਰਵਰੀ (ਤਰਲੋਚਨ ਸਿੰਘ ਸੋਢੀ)- ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਖੇ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਤੇ ਗੁਰੂ ਘਰ ਦੇ ਸੇਵਾਦਾਰਾਂ ਵਲੋਂ ਸਾਂਝੇ ਤੌਰ 'ਤੇ ਗੁਰਦੁਆਰਾ ਸਾਹਿਬ ਦੇ ਖੁੱਲੇ੍ਹ ਪੰਡਾਲ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵਿਸ਼ਾਲ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਕਰਵਾਏ ਗਏ ਕੀਰਤਨ ਦਰਬਾਰ 'ਚ ਪ੍ਰਸਿੱਧ ਕੀਰਤਨੀ ਜਥਿਆਂ ਵਲੋਂ ਗੁਰੂ ਰਵਿਦਾਸ ਜੀ ਦੀ ਮਹਿੰਮਾ ਦਾ ਗੁਣਗਾਨ ਕੀਤਾ ਗਿਆ | ਸਮਾਗਮ ਦੌਰਾਨ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਪ੍ਰਧਾਨ ਹਰਬੰਸ ਸਿੰਘ, ਸੈਕਟਰੀ ਨਰੇਸ਼ ਕੁਮਾਰ, ਕੈਸ਼ੀਅਰ ਪਿ੍ਥੀ ਸਿੰਘ, ਸੀਨੀਅਰ ਉਪ ਪ੍ਰਧਾਨ ਜਸਵਿੰਦਰ ਸਿੰਘ, ਸੰਧੂਰਾ ਸਿੰਘ, ਮੰਗਤ ਰਾਮ, ਰਾਮਪਾਲ, ਵਿੱਕੀ ਕੁਮਾਰ ਵਲੋਂ ਸਮਾਗਮ ਵਿਚ ਆਏ ਇੰਜ. ਜੀਤ ਸਿੰਘ, ਕਿ੍ਸ਼ਨ ਲਾਲ ਜੱਸਲ, ਕਸ਼ਮੀਰ ਸਿੰਘ, ਦੇਸ ਰਾਜ, ਦਲਵਾਰਾ ਸਿੰਘ, ਜਸਪਾਲ ਸਿੰਘ, ਰਣਜੀਤ ਸਿੰਘ, ਮਨਜੀਤ ਸਿੰਘ ਐਕਸੀਅਨ, ਸੁਖਵਿੰਦਰ ਸਿੰਘ ਤੇ ਹੋਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਸਮਾਗਮ ਨੂੰ ਸਫਲ ਬਣਾਉਣ ਵਿਚ ਪਰਮਜੀਤ ਲਾਲ ਰੱਤੂ, ਰਮੇਸ਼ ਕੁਮਾਰ, ਸੁਖਵੰਤ ਸਿੰਘ, ਵੇਦ ਪ੍ਰਕਾਸ਼, ਹਰਵਿੰਦਰ ਸਿੰਘ, ਦਲਜੀਤ ਸਿੰਘ, ਗੁਰਸੇਵਕ ਸਿੰਘ, ਤਰਲੋਚਨ ਸਿੰਘ, ਜਸਵੰਤ ਸਿੰਘ, ਰਜਿੰਦਰ ਪ੍ਰਸਾਦ, ਵੇਦ ਪ੍ਰਕਾਸ਼, ਰਜਿੰਦਰ ਸਿੰਘ, ਗੁਰੂ ਘਰ ਦੀਆਂ ਸੇਵਾਦਾਰ ਬੀਬੀਆਂ ਤੇ ਵੱਡੀ ਗਿਣਤੀ 'ਚ ਗੁਰੂ ਘਰ ਦੇ ਸੇਵਾਦਾਰਾਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ |