28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਕੇਂਦਰ ਸਰਕਾਰ ਕਿਸਾਨ ਵਿਰੋਧੀ ਨੀਤੀਆਂ ਤੁਰੰਤ ਰੱਦ ਕਰੇ: ਬਾਊਪੁਰ

Ad Position 21
No active advertisement
ਅਜੀਤ ਡੈਸਕ 02-02-2026
ਡਡਵਿੰਡੀ, 1 ਫਰਵਰੀ (ਦਿਲਬਾਗ ਸਿੰਘ ਝੰਡ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਭਾਈ ਲਾਲੂ ਜੀ ਜ਼ੋਨ ਡੱਲਾ ਸਾਹਿਬ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਬਾਉਲੀ ਸਾਹਿਬ ਡੱਲਾ ਵਿਖੇ ਜ਼ੋਨ ਪ੍ਰਧਾਨ ਪਰਮਜੀਤ ਸਿੰਘ ਪੱਕਾ ਕੋਠਾ ਦੀ ਅਗਵਾਈ 'ਚ ਕੀਤੀ ਗਈ | ਇਸ ਮੌਕੇ ਉਚੇਚੇ ਤੌਰ 'ਤੇ ਪੁੱਜੇ ਕਮੇਟੀ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਵਣ ਸਿੰਘ ਬਾਊਪੁਰ ਨੇ ਕਿਹਾ ਕੇਂਦਰ ਸਰਕਾਰ ਲੋਕ ਵਿਰੋਧੀ ਨੀਤੀਆਂ ਰੱਦ ਕਰੇ ਤੇ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਤੁਰੰਤ ਲਾਗੂ ਕਰੇ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਐਮ. ਐਸ. ਪੀ. 'ਤੇ ਖ਼ਰੀਦ ਦੀ ਗਰੰਟੀ ਦਾ ਕਾਨੂੰਨ, ਬਿਜਲੀ ਬਿੱਲ 2025 ਵਾਪਸ ਕਰਨ, ਬੀਜ ਬਿਲ 2025 ਰੱਦ ਕਰਨ, ਪ੍ਰੀ ਪੇਡ ਮੀਟਰ ਸਕੀਮ ਬੰਦ ਕਰਨ, ਖੇਤੀ ਫ਼ਸਲਾਂ 'ਚ ਮੁਕਤ ਵਪਾਰ ਸਮਝੌਤਾ ਰੱਦ ਕਰਨ, ਕਾਰਪੋਰੇਟ ਤੇ ਮਲਟੀ ਨੈਸ਼ਨਲ ਕੰਪਨੀਆਂ ਦਾ ਦਾਖ਼ਲਾ ਰੋਕਣ, ਖੁਦਕੁਸ਼ੀਆਂ ਰੋਕਣ ਲਈ ਕਿਸਾਨਾਂ ਬੇ-ਜ਼ਮੀਨੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ, ਪਹਿਲਾ ਮਨਰੇਗਾ ਬਹਾਲ ਕਰਨ, ਖੇਤੀ ਲਈ ਬਿਨਾਂ ਵਿਆਜ ਕਰਜ਼ੇ ਦਾ ਪ੍ਰਬੰਧ ਕਰਨ, ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਫ਼ਸਲਾਂ, ਮਨੁੱਖੀ ਜਾਨਾਂ, ਪਸ਼ੂਆਂ ਤੇ ਘਰਾਂ ਦਾ ਪੂਰਾ ਮੁਆਵਜ਼ਾ ਦੇਣ, ਕਿਸਾਨ ਦੀ ਮਰਜ਼ੀ ਬਿਨਾਂ ਜ਼ਮੀਨ ਐਕਵਾਇਰ ਨਾ ਕਰਨ ਸਮੇਤ ਹੋਰ ਕਿਸਾਨੀ ਮੰਗਾਂ ਬਿਨਾਂ ਦੀ ਤੋਂ ਮੰਨੀਆਂ ਜਾਣ | ਇਸ ਮੌਕੇ ਭਾਈ ਲਾਲੂ ਜੀ ਜ਼ੋਨ ਡੱਲਾ ਸਾਹਿਬ ਦੀ ਨਵੀਂ ਇਕਾਈ ਗਠਨ ਕਰਨ ਸੰਬੰਧੀ ਵਿਚਾਰ ਚਰਚਾ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਉਪਰ, ਜ਼ਿਲ੍ਹਾ ਮੀਤ ਪ੍ਰਧਾਨ ਪਰਮਜੀਤ ਸਿੰਘ ਪੱਕਾ ਕੋਠਾ, ਹਾਕਮ ਸਿੰਘ ਖ਼ਜ਼ਾਨਚੀ, ਮਨਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ, ਤੇਜਿੰਦਰ ਸਿੰਘ, ਲਖਵਿੰਦਰ ਸਿੰਘ ਗਿੱਲਾ, ਬਲਵਿੰਦਰ ਸਿੰਘ ਬੰਬ, ਕੁਲਦੀਪ ਸਿੰਘ ਮੋਖੇ, ਬਲਵੀਰ ਸਿੰਘ ਸਕੱਤਰ, ਅਮਨਦੀਪ ਸਿੰਘ ਖ਼ਜ਼ਾਨਚੀ, ਭਜਨ ਸਿੰਘ ਸਾਬਕਾ ਸਰਪੰਚ ਫ਼ੌਜੀ ਕਲੋਨੀ, ਕੁਲਵਿੰਦਰ ਸਿੰਘ ਪ੍ਰਧਾਨ ਡਡਵਿੰਡੀ, ਜਸਵਿੰਦਰ ਸਿੰਘ ਸੰਧਾ ਪੈੱ੍ਰਸ ਸਕੱਤਰ, ਜਸਪਾਲ ਸਿੰਘ ਸੰਧਾ ਸੀਨੀਅਰ ਮੀਤ ਪ੍ਰਧਾਨ ਡਡਵਿੰਡੀ, ਸੰਦੀਪ ਸਿੰਘ ਝੰਡ ਖ਼ਜ਼ਾਨਚੀ, ਸੁਖਦੇਵ ਸਿੰਘ ਝੰਡ, ਹਰਦਿਆਲ ਸਿੰਘ ਸੰਧਾ ਅਤੇ ਜਗਰੂਪ ਸਿੰਘ ਜੱਜ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ 'ਚ ਸੰਪੂਰਨਤਾ ਸਨਮਾਨ ਸਮਾਗਮ 2 ਤੋਂ 4 ਫਰਵਰੀ ਤੱਕ- ਡੀ.ਸੀ. <br/> ਅਗਲੀ ਖ਼ਬਰ ਐਲੀਮੈਂਟਰੀ ਸਕੂਲ ਖਾਨੋਵਾਲ ਨੂੰ ਦਿੱਤਾ ਗਿਆ ਹੈਾਡ ਵਾਸ਼ਿੰਗ ਸਟੇਸ਼ਨ <br/>
Ad Position 24