ਕਪੂਰਥਲਾ, 1 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਰੋਟਰੀ ਕਲੱਬ ਆਫ਼ ਕਪੂਰਥਲਾ ਡਾਊਨ ਟਾਊਨ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਖਾਨੋਵਾਲ ਦੇ ਬੱਚਿਆਂ ਦੀ ਲੋੜ ਨੂੰ ਸਮਝਦਿਆਂ ਸਕੂਲ ਨੂੰ ਹੈਾਡ ਵਾਸ਼ਿੰਗ ਸਟੇਸ਼ਨ ਤੇ ਹੱਥ ਧੋਣ ਲਈ ਇਕ ਸਾਲ ਤੱਕ ਦਾ ਸਾਬਣ ਭੇਟ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਯੋਗੇਸ਼ ਤਲਵਾੜ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਹੈਾਡ ਵਾਸ਼ਿੰਗ ਸਟੇਸ਼ਨ ਪਹਿਲਾਂ ਵੀ ਕਈ ਸਕੂਲਾਂ ਨੂੰ ਦਿੱਤੇ ਜਾ ਚੁੱਕੇ ਹਨ ਤੇ ਆਉਣ ਵਾਲੇ ਸਮੇਂ ਵਿਚ ਹੋਰ ਸਰਕਾਰੀ ਸਕੂਲਾਂ ਨੂੰ ਹੈਾਡ ਵਾਸ਼ਿੰਗ ਸਟੇਸ਼ਨ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਦੁਨੀਆਂ ਭਰ ਵਿਚ 200 ਤੋਂ ਵੱਧ ਦੇਸ਼ਾਂ ਵਿਚ ਰੋਟਰੀ ਇੰਟਰਨੈਸ਼ਨਲ ਤਹਿਤ 3600 ਤੋਂ ਵੱਧ ਕਲੱਬ ਚੱਲ ਰਹੇ ਹਨ | ਕਲੱਬ ਦੇ ਪ੍ਰਧਾਨ ਨੇ ਕਿਹਾ ਕਿ ਰੋਟਰੀ ਕਲੱਬ ਦਾ ਮੁੱਖ ਮਕਸਦ ਮਾਨਵਤਾ ਦੀ ਸੇਵਾ ਕਰਨਾ ਹੈ | ਸਕੂਲ ਦੇ ਮੁੱਖ ਅਧਿਆਪਕ ਜਗਤਾਰ ਸਿੰਘ ਨੇ ਸਕੂਲ ਨੂੰ ਹੈਾਡ ਵਾਸ਼ਿੰਗ ਸਟੇਸ਼ਨ ਦੇਣ ਲਈ ਰੋਟਰੀ ਕਲੱਬ ਕਪੂਰਥਲਾ ਡਾਊਨ ਟਾਊਨ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ | ਇਸ ਮੌਕੇ ਕਲੱਬ ਦੇ ਸਕੱਤਰ ਗਗਨਦੀਪ ਮਹਿਰਾ, ਸਾਬਕਾ ਸਹਾਇਕ ਗਵਰਨਰ ਓਮਕਾਰ ਕਾਲੀਆ, ਸਾਬਕਾ ਪ੍ਰਧਾਨ ਹਰਮਿੰਦਰ ਸਿੰਘ, ਜ਼ੋਨਲ ਕੋਆਰਡੀਨੇਟਰ ਸੁਕੈਸ਼ ਜੋਸ਼ੀ, ਕਲੱਬ ਦੇ ਮੈਂਬਰ ਵਿਕਾਸ ਚੌਹਾਨ ਤੋਂ ਇਲਾਵਾ ਹਰਜਿੰਦਰ ਸਿੰਘ, ਗੋਬਿੰਦ ਸਿੰਘ, ਬਲਵਿੰਦਰ ਕੌਰ (ਸਾਰੇ ਸਕੂਲ ਦੇ ਸਟਾਫ਼ ਮੈਂਬਰ) ਹਾਜ਼ਰ ਸਨ |