19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਦਸਮੇਸ਼ ਸਪੋਰਟਸ ਕਲੱਬ ਵਲੋਂ ਪਿੰਡ ਅਕਾਲਗੜ੍ਹ ਵਿਖੇ 43ਵਾਂ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਅੱਜ ਤੋਂ <br/>

Ad Position 21
No active advertisement
ਅਜੀਤ ਡੈਸਕ 03-02-2026
ਖਲਵਾੜਾ, 2 ਫਰਵਰੀ (ਮਨਦੀਪ ਸਿੰਘ ਸੰਧੂ)- ਦਸਮੇਸ਼ ਸਪੋਰਟਸ ਕਲੱਬ ਪਿੰਡ ਅਕਾਲਗੜ੍ਹ ਵਲੋਂ 43ਵਾਂ ਸਾਲਾਨਾ 11 ਸਾਈਡ ਕਲੱਬ ਪਿੰਡ ਪੱਧਰ ਫੁੱਟਬਾਲ ਟੂਰਨਾਮੈਂਟ ਹਰ ਸਾਲ ਦੀ ਤਰ੍ਹਾਂ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ 3, 4 ਤੇ 5 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ | ਟੂਰਨਾਮੈਂਟ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਲਾਲ ਸਿੰਘ ਅਕਾਲਗੜ੍ਹ ਨੇ ਦੱਸਿਆ ਕਿ ਜੇਤੂ ਟੀਮ ਨੂੰ ਪਹਿਲਾ ਨਗਦ ਇਨਾਮ 31 ਹਜ਼ਾਰ ਰੁਪਏ ਤੇ ਟਰਾਫ਼ੀ, ਦੂਸਰਾ ਇਨਾਮ 25 ਹਜ਼ਾਰ ਰੁਪਏ ਤੇ ਟਰਾਫ਼ੀ ਭੇਟ ਕੀਤੀ ਜਾਵੇਗੀ | ਇਸੇ ਤਰ੍ਹਾਂ 50 ਕਿੱਲੋ ਭਾਰ ਵਰਗ ਫੁੱਟਬਾਲ ਮੁਕਾਬਲੇ ਦੀ ਜੇਤੂ ਟੀਮ ਤੇ ਉਪ ਜੇਤੂ ਟੀਮਾਂ ਨੂੰ ਵੀ ਨਗਦ ਰਾਸ਼ੀ ਤੇ ਟਰਾਫ਼ੀ ਨਾਲ ਨਿਵਾਜਿਆ ਜਾਵੇਗਾ | ਉਨ੍ਹਾਂ ਟੂਰਨਾਮੈਂਟ ਦੀਆਂ ਸ਼ਰਤਾਂ ਬਾਰੇ ਦੱਸਿਆ ਕਿ ਹਰੇਕ ਟੀਮ ਦੇ ਸਾਰੇ ਖਿਡਾਰੀ ਇੱਕ ਪਿੰਡ ਦੇ ਹੋਣੇ ਚਾਹੀਦੇ ਹਨ | ਕਮੇਟੀ ਦੀ ਟੀਮ 'ਚ 2 ਖਿਡਾਰੀ ਬਾਹਰਲੇ ਖੇਡਣਗੇ | ਹਰੇਕ ਖਿਡਾਰੀ ਕੋਲ 6 ਸਾਲ ਪੁਰਾਣੇ 2 ਪਰੂਫ਼ ਲਿਖਤੀ ਹੋਣੇ ਜ਼ਰੂਰੀ ਹਨ | ਐਂਟਰੀ ਫ਼ੀਸ 1 ਹਜ਼ਾਰ ਰੁਪਏ ਰੱਖੀ ਗਈ ਹੈ | ਜੇਕਰ ਕੋਈ ਟੀਮ 20 ਮਿੰਟ ਲੇਟ ਆਉਂਦੀ ਹੈ ਤਾਂ ਪੈਨਲਟੀ 'ਤੇ ਖੇਡੇਗੀ | ਲੜਾਈ ਝਗੜਾ ਕਰਨ ਵਾਲੀ ਟੀਮ 3 ਸਾਲ ਲਈ ਟੂਰਨਾਮੈਂਟ ਵਿਚੋਂ ਬਾਹਰ ਕੀਤੀ ਜਾਵੇਗੀ | ਰੈਫ਼ਰੀ ਤੇ ਕਮੇਟੀ ਦਾ ਫ਼ੈਸਲਾ ਅੰਤਿਮ ਹੋਵੇਗਾ | 50 ਕਿੱਲੋ ਫੁੱਟਬਾਲ ਦੀਆਂ ਸਿਰਫ਼ 4 ਟੀਮਾਂ ਹੀ ਐਂਟਰ ਕੀਤੀਆਂ ਜਾਣਗੀਆਂ |

Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ ਵਰਕਰਾਂ ਦੇ ਹੌਸਲੇ ਬੁਲੰਦ ਹੋਏ-ਨਾਨਕਪੁਰ, ਸੈਦਪੁਰ <br/> ਅਗਲੀ ਖ਼ਬਰ ਵਿਸ਼ਵ ਸੂਫ਼ੀ ਸੰਤ ਸਮਾਜ ਦੇ ਸੂਬਾ ਪ੍ਰਧਾਨ ਬਾਬਾ ਦੀਪਕ ਸ਼ਾਹ ਵਲੋਂ ਮਨੀਸ਼ ਸਿਸੋਦੀਆ ਨਾਲ ਮੁਲਾਕਾਤ
Ad Position 24