ਕਪੂਰਥਲਾ, 2 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ 'ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਅੰਮਿ੍ਤ ਬਾਣੀ ਸਭਾ ਵਲੋਂ ਪਿੰਡ ਖੋਜੇਵਾਲ 'ਚ ਇਕ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਉਨ੍ਹਾਂ ਕਿਹਾ ਕਿ ਸਮਾਗਮ ਵਿਚ ਅੰਮਿ੍ਤ ਬਾਣੀ ਦੇ ਪਾਠ ਹੋਏ | ਉਪਰੰਤ ਕੀਰਤਨੀ ਜਥਿਆਂ ਨੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਸਭਾ ਦੇ ਪ੍ਰਧਾਨ ਮਾਸਟਰ ਗੁਰਮੇਜ ਸਿੰਘ ਨੇ ਸਮਾਗਮ ਵਿਚ ਸ਼ਾਮਲ ਹੋਈਆਂ ਸੰਗਤਾਂ ਦਾ ਤਹਿਦਿਲੋਂ ਧੰਨਵਾਦ ਕੀਤਾ | ਇਸ ਮੌਕੇ ਪ੍ਰੇਮ ਲਾਲ, ਬਾਬਾ ਤੀਰਥ ਨਾਥ, ਪਰਮਜੀਤ ਲਾਡੀ, ਮਨੀ ਪਵਾਰ, ਪਰਵਿੰਦਰ ਪਾਲ, ਜਸਵਿੰਦਰ ਸਿੰਘ, ਚਰਨਜੀਤ ਲੱਕੀ, ਅਮਰਜੀਤ, ਸੰਨੀ ਪਵਾਰ, ਹਨੀ ਪਵਾਰ, ਬਲਵੀਰ ਚੰਦ, ਵੀਨਾ ਕੁਮਾਰੀ, ਕਿਰਨ ਬਾਲਾ, ਨੇਹਾ ਪਵਾਰ, ਰਾਜ ਰਾਣੀ, ਗੁਰਦੇਵ ਸਿੰਘ, ਸੂਬੇਦਾਰ ਮਹਿੰਦਰ ਸਿੰਘ, ਮੁਲਖ ਰਾਜ, ਜਸਵਿੰਦਰ ਪਾਲ ਉੱਗੀ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ |