20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਨਡਾਲਾ ਕਾਲਜ ਵਿਖੇ 'ਵੈੱਬ ਡਿਜ਼ਾਇਨਿੰਗ' ਵਿਸ਼ੇ 'ਤੇ ਵਰਕਸ਼ਾਪ <br/>

Ad Position 21
No active advertisement
ਅਜੀਤ ਡੈਸਕ 03-02-2026
ਨਡਾਲਾ, 2 ਫਰਵਰੀ (ਰਘਬਿੰਦਰ ਸਿੰਘ)- ਸਥਾਨਕ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਵਿਖੇ ਕੰਪਿਊਟਰ ਵਿਭਾਗ ਵਲੋਂ ਵਿਦਿਆਰਥੀਆਂ ਲਈ ਵੈੱਬ ਡਿਜ਼ਾਇਨਿੰਗ ਵਰਕਸ਼ਾਪ ਕਰਵਾਈ ਗਈ ਜਿਸ ਵਿਚ ਡਾ. ਡੀ.ਪੀ. ਤਿ੍ਪਾਠੀ ਵਲੋਂ ਵਿਦਿਆਰਥੀਆਂ ਨੂੰ ਏ.ਆਈ. ਤੇ ਤਕਨੀਕੀ ਯੁੱਗ ਵਿਚ ਵੈੱਬ ਡਿਜ਼ਾਇਨਿੰਗ ਦੀ ਮਹੱਤਤਾ ਬਾਰੇ ਦੱਸਿਆ | ਡਾ. ਤਿ੍ਪਾਠੀ ਵਲੋਂ ਵਿਦਿਆਰਥੀਆਂ ਤੇ ਕੰਪਿਊਟਰ ਵਿਭਾਗ ਦੇ ਪ੍ਰੋਫੈਸਰਾਂ ਨੂੰ ਵਰਡਪ੍ਰੈੱਸ ਰਾਹੀਂ ਵੈੱਬ ਡਿਜ਼ਾਇਨਿੰਗ ਦੀ ਪ੍ਰਯੋਗੀ ਜਾਣਕਾਰੀ ਦਿੱਤੀ | ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਜਗਬੀਰ ਭੁੱਲਰ ਵਲੋਂ ਵਿਦਿਆਰਥੀਆਂ ਨੂੰ ਡਾ. ਤਿ੍ਪਾਠੀ ਵਲੋਂ ਆਧੁਨਿਕ ਤਕਨੀਕਾਂ ਨੂੰ ਸਿੱਖ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਪ੍ਰੋ. ਨਵਪ੍ਰੀਤ ਕੌਰ, ਡਾ. ਰਣਜੀਤ ਕੌਰ, ਡਾ. ਨਵਨੀਤ ਸਿੰਘ, ਪ੍ਰੋ. ਰਮਨਪ੍ਰੀਤ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਕਾਜਲ ਸਮੇਤ ਸਮੂਹ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਫਗਵਾੜਾ ਦੇ ਤੇਜਿੰਦਰ ਬਾਵਾ ਬਣੇ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਜ਼ੋਨ ਚੇਅਰਮੈਨ ਅਗਲੀ ਖ਼ਬਰ ਸ਼ਿਵ ਮੰਦਿਰ ਚੌੜਾ ਖੂਹ ਤੋਂ ਸ਼ਿਵਰਾਤਰੀ ਦੇ ਸੰਬੰਧ 'ਚ ਪ੍ਰਭਾਤ ਫੇਰੀਆਂ ਸ਼ੁਰੂ <br/>
Ad Position 24