19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸ਼ਿਵ ਮੰਦਿਰ ਚੌੜਾ ਖੂਹ ਤੋਂ ਸ਼ਿਵਰਾਤਰੀ ਦੇ ਸੰਬੰਧ 'ਚ ਪ੍ਰਭਾਤ ਫੇਰੀਆਂ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 03-02-2026
ਸੁਲਤਾਨਪੁਰ ਲੋਧੀ, 2 ਫਰਵਰੀ (ਨਰੇਸ਼ ਹੈਪੀ)- ਸ਼ਿਵ ਮੰਦਿਰ ਚੌੜਾ ਖੂਹ ਤੋਂ ਪ੍ਰਧਾਨ ਰਕੇਸ਼ ਨੀਟੂ ਦੀ ਅਗਵਾਈ ਹੇਠ ਮਹਾਂ ਸ਼ਿਵਰਾਤਰੀ ਦੇ ਸੰਬੰਧ ਵਿਚ ਮਨਾਏ ਜਾ ਰਹੇ ਵਿਸ਼ਾਲ ਧਾਰਮਿਕ ਸਮਾਗਮ ਤੇ ਸ਼ੋਭਾ ਯਾਤਰਾ ਸੰਬੰਧੀ ਅੱਜ ਸ਼ਿਵ ਮੰਦਿਰ ਚੌੜਾ ਖੂਹ ਤੋਂ ਪ੍ਰਭਾਤ ਫੇਰੀ ਦਾ ਸ਼ੁੱਭ ਆਰੰਭ ਹੋਇਆ | ਪੰਡਿਤ ਲਛਮਣ ਪ੍ਰਸਾਦ ਵੱਲੋਂ ਵਿਧੀ ਪੂਰਵਕ ਪੂਜਾ ਅਰਚਨਾ ਉਪਰੰਤ ਸ਼ਿਵ ਭਗਤਾਂ ਵੱਲੋਂ ਸਜਾਈ ਫੁੱਲਾਂ ਨਾਲ ਸੁਸ਼ੋਭਿਤ ਸੁੰਦਰ ਪਾਲਕੀ 'ਚ ਹਰ ਹਰ ਮਹਾਂਦੇਵ ਦੇ ਜੈਕਾਰਿਆਂ ਦੀ ਗੂੰਜ ਵਿਚ ਸ਼ਿਵ ਪਰਿਵਾਰ ਨੂੰ ਬਿਰਾਜਮਾਨ ਕੀਤਾ | ਪ੍ਰਭਾਤ ਫੇਰੀ ਸ਼ਿਵ ਮੰਦਰ ਚੌੜਾ ਖੂਹ ਤੋਂ ਸ਼ੁਰੂ ਹੋ ਕੇ ਸ਼ਿਵ ਮੰਦਿਰ ਸੁਨੀਤਾ ਦੇਵਾ ਦੇ ਗ੍ਰਹਿ ਨਿਵਾਸ ਸਥਾਨ ਪੁੱਜੀ ਜਿੱਥੇ ਵਿਜੇ ਕੁਮਾਰ, ਹੇਮਰਾਜ, ਤਮੰਨਾ, ਸਾਗਰ, ਰਾਣੀ, ਰਾਧਾ, ਬਲਰਾਮ ਨੇ ਫੁੱਲਾਂ ਦੀ ਵਰਖਾ ਨਾਲ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ | ਧਾਰਮਿਕ ਸਮਾਗਮ ਦੀ ਸ਼ੁਰੂਆਤ ਗਣੇਸ਼ ਵੰਦਨਾ ਤੋਂ ਕੀਤੀ ਗਈ, ਭਜਨ ਗਾਇਕ ਨਰਿੰਦਰ ਨਿੰਦੀ ਵੱਲੋਂ ਭਜਨ ਸੁਣਾਏ ਗਏ | ਪ੍ਰਭਾਤ ਫੇਰੀ ਵਿਚ ਗਾਇਕ ਸੁਰਿੰਦਰ ਛਿੰਦਾ, ਰਾਣਾ ਪ੍ਰਤਾਪ ਨੇ ਵੀ ਗ਼ਜ਼ਲਾਂ ਨਾਲ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ | ਪ੍ਰਭਾਤ ਫੇਰੀ ਪ੍ਰਭੂ ਸ਼ਿਵ ਦਾ ਗੁਣ ਗਾਣ ਗਾਉਂਦੀ ਹੋਈ ਵਾਪਸ ਮੰਦਰ ਚੌੜਾ ਖੂਹ ਵਿਖੇ ਸ਼ਿਵ ਆਰਤੀ ਨਾਲ ਸੰਪੰਨ ਹੋਈ | ਪ੍ਰਭਾਤ ਫੇਰੀ ਮੌਕੇ ਸ਼ਿਵ ਭਗਤਾਂ ਨੂੰ ਚਾਹ ਬਿਸਕੁਟਾਂ ਦਾ ਲੰਗਰ ਵਰਤਾਇਆ ਗਿਆ | ਇਸ ਮੌਕੇ ਅਸ਼ੋਕ ਕਨੌਜੀਆ, ਰਾਜ ਕੁਮਾਰ ਰਾਜੂ, ਦਵਿੰਦਰ ਭਗਤ, ਸੁਨੀਤਾ ਦੇਵਾ, ਭਜਨ ਭਗਤ, ਸ਼ਿੰਦਾ ਭਗਤ, ਰਾਣਾ ਪ੍ਰਤਾਪ, ਦੀਪਕ ਮਿੱਠੂ, ਰੰਗਾ ਭਗਤ, ਕੇਵਲ ਕਿ੍ਸ਼ਨ ਵਧਵਾ, ਮਨੀਸ਼ ਹੰਸ, ਨਰਿੰਦਰ ਨਿੰਦੀ, ਪੰਡਿਤ ਲਛਮਣ ਪ੍ਰਸਾਦ, ਬਾਬਾ ਬਲੌਰੀ, ਜਗੀਰ ਸਿੰਘ ਜਗੀਰਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਡਾਲਾ ਕਾਲਜ ਵਿਖੇ 'ਵੈੱਬ ਡਿਜ਼ਾਇਨਿੰਗ' ਵਿਸ਼ੇ 'ਤੇ ਵਰਕਸ਼ਾਪ <br/> ਅਗਲੀ ਖ਼ਬਰ ਬਾਬਾ ਮੋਤੀ ਰਾਮ ਮਹਿਰਾ ਅਨਾਥ ਆਸ਼ਰਮ ਬੇਗੋਵਾਲ ਵਿਖੇ ਧਾਰਮਿਕ ਸਮਾਗਮ ਕਰਵਾਇਆ <br/>
Ad Position 24