20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ 'ਚ ਇਨਰਵੀਲ ਕਲੱਬ ਨੇ ਕਰਵਾਇਆ ਥੈਲੇਸੀਮੀਆ ਸੰਬੰਧੀ ਸੈਮੀਨਾਰ

Ad Position 21
No active advertisement
ਅਜੀਤ ਡੈਸਕ 03-02-2026
ਕਪੂਰਥਲਾ, 2 ਫਰਵਰੀ (ਵਿ.ਪ੍ਰ.)- ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਕਪੂਰਥਲਾ ਵਿਚ ਇਨਰਵੀਲ ਕਲੱਬ ਵਲੋਂ ਥੈਲੇਸੀਮੀਆ ਸੰਬੰਧੀ ਇਕ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਲੱਬ ਦੀ ਸਾਬਕਾ ਪ੍ਰਧਾਨ ਡਾ. ਸੁਰਜੀਤ ਕੌਰ ਨੇ ਕਿਹਾ ਕਿ ਥੈਲੇਸੀਮੀਆ ਇਕ ਰਕਤ ਵਿਕਾਰ ਹੈ ਜਿਸ ਨਾਲ ਸਰੀਰ ਵਿਚ ਅਸਾਧਾਰਨ ਤਰ੍ਹਾਂ ਦਾ ਹੀਮੋਗਲੋਬਿਨ ਬਣਾਉਂਦਾ ਹੈ, ਜੋ ਲਾਲ ਖ਼ੂਨ ਕੋਸ਼ਕਾਵਾਂ ਵਿਚ ਪਾਇਆ ਜਾਣ ਵਾਲਾ ਪ੍ਰੋਟੀਨ ਅਣੂ ਹੈ, ਜੋ ਆਕਸੀਜਨ ਦਾ ਪ੍ਰਵਾਹ ਕਰਦਾ ਹੈ | ਉਨ੍ਹਾਂ ਕਿਹਾ ਕਿ ਇਸ ਵਿਕਾਰ ਦੇ ਕਾਰਨ ਲਾਲ ਖ਼ੂਨ ਕੋਸ਼ਕਾਵਾਂ ਦਾ ਵਿਨਾਸ਼ ਹੁੰਦਾ ਹੈ ਜਿਸ ਨਾਲ ਅਨੀਮੀਆ ਹੁੰਦਾ ਹੈ | ਉਨ੍ਹਾਂ ਕਿਹਾ ਕਿ ਥੈਲੇਸੀਮੀਆ ਇਕ ਜੈਨੇਟਿਕਸ ਬਿਮਾਰੀ ਹੈ ਤੇ ਇਸ ਦੇ ਲੱਛਣ ਵੱਖ-ਵੱਖ ਹੋ ਸਕਦੇ ਹਨ | ਉਨ੍ਹਾਂ ਕਿਹਾ ਕਿ ਥੈਲੇਸੀਮੀਆ ਦੇ ਲੱਛਣ ਹਰ ਕਿਸੇ 'ਚ ਦਿਖਾਈ ਨਹੀਂ ਦਿੰਦੇ ਤੇ ਇਸ ਵਿਕਾਰ ਦੇ ਲੱਛਣ ਆਮ ਤੌਰ 'ਤੇ ਬਚਪਨ ਜਾਂ ਕਿਸ਼ੋਰ ਅਵਸਥਾ ਦੇ ਬਾਅਦ ਹੀ ਪ੍ਰਗਟ ਹੰੁਦੇ ਹਨ | ਕਲੱਬ ਪ੍ਰਧਾਨ ਡਾ. ਮੀਨਾ ਸੇਠੀ ਨੇ ਵਿਦਿਆਰਥੀਆਂ ਦੇ ਰੂ-ਬਰੂ ਹੁੰਦਿਆਂ ਉਨ੍ਹਾਂ ਨੂੰ ਥੈਲੇਸੀਮੀਆ ਦੀ ਜਾਂਚ ਲਈ ਟੈੱਸਟ ਕਰਵਾਉਣ ਲਈ ਕਿਹਾ | ਬੱਚਿਆਂ ਨੇ ਡਾ. ਸੁਰਜੀਤ ਕੌਰ ਤੇ ਡਾ. ਮੀਨਾ ਸੇਠੀ ਕੋਲੋਂ ਥੈਲੇਸੀਮੀਆ ਸੰਬੰਧੀ ਕੁੱਝ ਸਵਾਲ ਪੁੱਛੇ ਜਿਨ੍ਹਾਂ ਦੇ ਉਨ੍ਹਾਂ ਨੇ ਬਹੁਤ ਹੀ ਸੰਤੁਸ਼ਟੀ ਜਨਕ ਢੰਗ ਨਾਲ ਜਵਾਬ ਦਿੱਤੇ | ਕਾਲਜ ਦੇ ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ ਤੇ ਡਾਇਰੈਕਟਰ ਰੁਚੀ ਆਨੰਦ ਨੇ ਇਨਰਵੀਲ ਕਲੱਬ ਵਲੋਂ ਥੈਲੇਸੀਮੀਆ ਸੰਬੰਧੀ ਸੈਮੀਨਾਰ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਕਾਲਜ ਪਿ੍ੰਸੀਪਲ ਡਾ. ਅਮਰਪ੍ਰੀਤ ਸਿੰਘ ਨੇ ਕਲੱਬ ਦੀ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ | ਸੈਮੀਨਾਰ 'ਚ ਕਲੱਬ ਦੀ ਸਾਬਕਾ ਜ਼ਿਲ੍ਹਾ ਚੇਅਰਮੈਨ ਸੋਨਿਕਾ ਗੁਪਤਾ, ਸਾਬਕਾ ਜ਼ਿਲ੍ਹਾ ਪ੍ਰਧਾਨ ਰਜਿਤਾ ਗੁਪਤਾ ਤੋਂ ਇਲਾਵਾ ਕਲੱਬ ਤੇ ਕਾਲਜ ਦੇ ਹੋਰ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭੰਡਾਲ ਦੋਨਾ ਸਕੂਲ 'ਚ 120 ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ <br/> ਅਗਲੀ ਖ਼ਬਰ ਪੀ. ਡਬਲਿਯੂ.ਡੀ. ਦੇ ਮੁਲਾਜ਼ਮ ਮਹਿੰਦਰ ਸਿੰਘ ਮੇਟ ਦਾ ਸੇਵਾ-ਮੁਕਤੀ 'ਤੇ ਸਨਮਾਨ
Ad Position 24