20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਭੰਡਾਲ ਦੋਨਾ ਸਕੂਲ 'ਚ 120 ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ <br/>

Ad Position 21
No active advertisement
ਅਜੀਤ ਡੈਸਕ 03-02-2026
ਕਪੂਰਥਲਾ, 2 ਫਰਵਰੀ (ਵਿ.ਪ੍ਰ.)- ਸਰਕਾਰੀ ਐਲੀਮੈਂਟਰੀ ਸਕੂਲ ਭੰਡਾਲ ਦੋਨਾ ਵਿਚ ਅੱਜ ਪਿੰਡ ਵਾਸੀ ਮਨਜੀਤ ਸਿੰਘ ਭੰਡਾਲ, ਉਨ੍ਹਾਂ ਦੇ ਭਤੀਜੇ ਚਰਨਪ੍ਰੀਤ ਸਿੰਘ ਯੂ.ਕੇ. ਤੇ ਉਨ੍ਹਾਂ ਦੇ ਪੁੱਤਰ ਤੇ ਉੱਘੇ ਕਬੱਡੀ ਖਿਡਾਰੀ ਹਰਜੋਤ ਸਿੰਘ ਨੇ ਸਕੂਲ ਦੇ 120 ਵਿਦਿਆਰਥੀਆਂ ਨੂੰ ਸਟੇਸ਼ਨਰੀ ਤਕਸੀਮ ਕੀਤੀ | ਇਸ ਮੌਕੇ ਬੋਲਦਿਆਂ ਮਨਜੀਤ ਸਿੰਘ ਭੰਡਾਲ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਸਕੂਲ ਦੇ ਵਿਕਾਸ ਕਾਰਜਾਂ ਵਿਚ ਯੋਗਦਾਨ ਪਾਇਆ ਹੈ ਤੇ ਭਵਿੱਖ ਵਿਚ ਵੀ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਤੇ ਉਨ੍ਹਾਂ ਦੀ ਵਿੱਦਿਆ ਨਾਲ ਜੁੜੀ ਹਰ ਲੋੜ ਪੂਰੀ ਕਰਨਗੇ | ਐਲੀਮੈਂਟਰੀ ਸਕੂਲ ਦੀ ਇੰਚਾਰਜ ਮੁਨੱਜਾ ਇਰਸ਼ਾਦ ਤੇ ਮਿਡਲ ਸਕੂਲ ਭੰਡਾਲ ਦੋਨਾ ਦੇ ਸਾਇੰਸ ਅਧਿਆਪਕ ਅਮਿਤ ਸ਼ਰਮਾ ਨੇ ਸਕੂਲ ਨੂੰ ਸਟੇਸ਼ਨਰੀ ਤੇ ਵਿੱਤੀ ਸਹਾਇਤਾ ਦੇਣ ਲਈ ਦਾਨੀ ਸ਼ਖ਼ਸੀਅਤਾਂ ਤੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਅਧਿਆਪਕਾ ਮੋਨਿਕਾ ਚੌਧਰੀ, ਸੰਦੀਪ ਕੁਮਾਰ, ਮਿਡਲ ਸਕੂਲ ਦੀ ਹਿੰਦੀ ਅਧਿਆਪਕਾ ਰਜ਼ੀਆ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ 'ਚ ਕਿੰਡਰਗਾਰਟਨ ਗਰੈਜੂਏਸ਼ਨ ਸੈਰੇਮਨੀ ਕਰਵਾਈ ਅਗਲੀ ਖ਼ਬਰ ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ 'ਚ ਇਨਰਵੀਲ ਕਲੱਬ ਨੇ ਕਰਵਾਇਆ ਥੈਲੇਸੀਮੀਆ ਸੰਬੰਧੀ ਸੈਮੀਨਾਰ
Ad Position 24