11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਪੁੱਤਰੀ ਪਾਠਸ਼ਾਲਾ ਹਦੀਆਬਾਦ ਵਿਖੇ ਲਗਾਇਆ ਮੈਡੀਕਲ ਕੈਂਪ

Ad Position 21
No active advertisement
ਅਜੀਤ ਡੈਸਕ 04-02-2026
ਫਗਵਾੜਾ, 3 ਫਰਵਰੀ (ਚਾਨਾ)-ਅਲਾਇੰਸ ਕਲੱਬ ਫਗਵਾੜਾ ਵਲੋਂ ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਕਲੱਬ ਦੇ ਪਿ੍ੰਸੀਪਲ ਸਕੱਤਰ ਰਵੀ ਮੰਗਲ ਦੀ ਧਰਮ ਪਤਨੀ ਸਵ. ਤਿ੍ਪਤਾ ਮੰਗਲ ਦੀ ਮਿੱਠੀ ਯਾਦ ਨੂੰ ਸਮਰਪਿਤ ਜਨਰਲ ਬਿਮਾਰੀਆਂ ਤੇ ਅੱਖਾਂ ਦਾ ਫ਼ਰੀ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਪਿਮਸ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਐਸ.ਡੀ. ਪੁੱਤਰੀ ਪਾਠਸ਼ਾਲਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਹਦੀਆਬਾਦ ਫਗਵਾੜਾ ਵਿਖੇ ਲਗਾਇਆ ਗਿਆ | ਕੈਂਪ ਦੀ ਆਰੰਭਤਾ ਪਿ੍ੰਸੀਪਲ ਰਵੀ ਮੰਗਲ ਦੀ ਪੁੱਤਰੀ ਤੇ ਐਨ.ਆਰ.ਆਈ. ਰਿਚਾ ਮੰਗਲ ਸਪੇਨ ਨੇ ਬਤੌਰ ਮੁੱਖ ਮਹਿਮਾਨ ਸ਼ਾਮਲ ਹੋ ਕੇ ਕਰਵਾਈ | ਇਸ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਕਰੀਬ 277 ਲੋੜਵੰਦਾਂ ਦੀਆਂ ਜਨਰਲ ਬਿਮਾਰੀਆਂ ਤੇ ਅੱਖਾਂ ਦੀ ਜਾਂਚ ਕੀਤੀ ਗਈ | ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਤੇ ਨੇਤਰ ਰੋਗੀਆਂ ਨੂੰ ਐਨਕਾਂ ਫ਼ਰੀ ਵੰਡੀਆਂ ਗਈਆਂ | ਆਪ੍ਰੇਸ਼ਨ ਲਈ ਚੁਣੇ ਗਏ ਮੋਤੀਆਬਿੰਦ ਨਾਲ ਪੀੜਤ 27 ਮਰੀਜ਼ਾਂ ਦੀਆਂ ਅੱਖਾਂ ਦੇ ਫ਼ਰੀ ਆਪ੍ਰੇਸ਼ਨ ਕਰਕੇ ਲੈਨਜ਼ ਪਾਏ ਗਏ | ਇਸ ਮੌਕੇ ਐਲੀ ਪ੍ਰਦੀਪ ਸਿੰਘ, ਰਿਜਨ ਚੇਅਰਮੈਨ ਬਲਵਿੰਦਰ ਕੌਰ ਜ਼ੋਨ ਚੇਅਰਪਰਸਨ, ਇੰਦਰਜੀਤ ਪ੍ਰਧਾਨ, ਮਨੋਜ ਕੁਮਾਰ ਕੈਸ਼ੀਅਰ, ਸੁਖਵੀਰ ਸਿੰਘ ਸਕੱਤਰ, ਮਨੋਜ ਚੰਦੇਲ ਪੀ.ਆਰ.ਓ., ਚੰਦਨ ਬੇਦੀ, ਹਰੀਕਿ੍ਸ਼ਨ ਦੁੱਗਲ ਜ਼ਿਲ੍ਹਾ ਪ੍ਰਧਾਨ ਵਿਸ਼ਵ ਹਿੰਦੂ ਪ੍ਰੀਸ਼ਦ ਤੋਂ ਇਲਾਵਾ ਲਾਇਨਜ਼ ਕਲੱਬ ਫਗਵਾੜਾ ਵਿਸ਼ਵਾਸ ਦੇ ਚਾਰਟਰ ਪ੍ਰਧਾਨ ਸੁਸ਼ੀਲ ਸ਼ਰਮਾ, ਬਲਵਿੰਦਰ ਸਿੰਘ, ਚਮਨ ਲਾਲ ਆਦਿ ਸ਼ਾਮਲ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਮਿਊਨਿਸਟ ਪਾਰਟੀ ਦੇ ਵਰਕਰਾਂ ਦੀਆਂ ਮੀਟਿੰਗਾਂ ਕਰਵਾ ਕੇ ਜਲਦ ਚੋਣਾਂ ਕਰਵਾਈਆਂ ਜਾਣਗੀਆਂ-ਕਾਮਰੇਡ ਜੈਪਾਲ <br/> ਅਗਲੀ ਖ਼ਬਰ ਮਾਤਾ ਭੱਦਰਕਾਲੀ ਮੰਦਰ ਵਿਖੇ ਮੁਫ਼ਤ ਆਯੂਸ਼ ਮੈਡੀਕਲ ਜਾਂਚ ਕੈਂਪ ਲਗਾਇਆ <br/>
Ad Position 24