ਕਪੂਰਥਲਾ, 4 ਫਰਵਰੀ (ਵਿ.ਪ੍ਰ.)- ਸ੍ਰੀ ਅਨੰਦਪੁਰ ਸਾਹਿਬ ਖ਼ਾਲਸਾ ਅਕੈਡਮੀ ਲੱਖਣ ਕਲਾਂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਯਾਦ ਵਿਚ 31ਵਾਂ ਸਾਲਾਨਾ ਸੰਤ ਸਮਾਗਮ ਤੇ ਬਸੰਤ ਕੀਰਤਨ ਦਰਬਾਰ 15 ਫਰਵਰੀ ਨੂੰ ਕਰਵਾਇਆ ਜਾਵੇਗਾ | ਅਕੈਡਮੀ ਦੇ ਸੰਚਾਲਕ ਬਾਬਾ ਇੰਦਰਪਾਲ ਸਿੰਘ ਨੇ ਦੱਸਿਆ ਕਿ ਸਾਲਾਨਾ ਸੰਤ ਸਮਾਗਮ ਸਬੰਧੀ ਬੀਤੀ 24 ਜਨਵਰੀ ਤੋਂ ਅਕੈਡਮੀ ਵਿਚ ਲੜੀਵਾਰ ਅਖੰਡ ਪਾਠ ਚੱਲ ਰਹੇ ਹਨ, ਜਿਨ੍ਹਾਂ ਦੇ ਭੋਗ 15 ਫਰਵਰੀ ਨੂੰ ਸਵੇਰੇ 10 ਵਜੇ ਪੈਣਗੇ | ਉਨ੍ਹਾਂ ਕਿਹਾ ਕਿ ਭੋਗ ਉਪਰੰਤ ਉੱਘੇ ਕਥਾਵਾਚਕ, ਕੀਰਤਨੀਏ, ਢਾਡੀ ਤੇ ਕਵੀਸ਼ਰੀਏ ਸੰਗਤਾਂ ਨੂੰ ਗੁਰੂ ਜੱਸ ਨਾਲ ਨਿਹਾਲ ਕਰਨਗੇ | ਬਾਬਾ ਇੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ |