18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਮਦੱਰਸਾ ਦਾਰ-ਏ-ਅਬੀ ਅਯੂਬ ਵਿਖੇ ਸ਼ਬ-ਏ-ਬਰਾਤ ਮਨਾਈ <br/>

Ad Position 21
No active advertisement
ਅਜੀਤ ਡੈਸਕ 05-02-2026
ਕਪੂਰਥਲਾ, 4 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਮਦਰਸਾ ਦਾਰ-ਏ-ਅਬੀ ਅਯੂਬ ਅੰਮਿ੍ਤਸਰ ਰੋਡ ਕਪੂਰਥਲਾ ਵਿਖੇ ਮਦਰਸਾ ਦੇ ਪ੍ਰਬੰਧਕ ਮੌਲਾਨਾ ਅਮਾਨੁੱਲਾ ਮਜਹਾਰੀ ਦੀ ਅਗਵਾਈ ਵਿਚ ਸ਼ਬ-ਏ-ਬਰਾਤ ਮਨਾਈ ਗਈ ਜਿਸ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ਮੌਲਾਨਾ ਅਬੂਬੱਕਰ ਨੇ ਸ਼ਬ-ਏ-ਬਰਾਤ ਸਬੰਧੀ ਹਾਜ਼ਰ ਮੁਸਲਮਾਨਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਤੇ ਕਿਹਾ ਕਿ ਇਹ ਰਾਤ ਆਪਣੇ ਗੁਨਾਹਾਂ ਤੋਂ ਤੌਬਾ ਕਰਨ ਵਾਲੀ ਰਾਤ ਹੈ ਇਸ ਰਾਤ ਵਿਚ ਜਾਗ ਕੇ ਰੱਬ ਦੀ ਬੰਦਗੀ ਕਰਕੇ ਅਸੀਂ ਆਪਣੇ ਕੀਤੇ ਗੁਨਾਹਾਂ ਤੋਂ ਤੌਬਾ ਕਰ ਸਕਦੇ ਹਾਂ | ਮੁਸਲਿਮ ਸੰਗਠਨ ਪੰਜਾਬ ਦੇ ਪ੍ਰਧਾਨ ਐਡਵੋਕੇਟ ਨਈਮ ਖ਼ਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਸਾਨੂੰ ਆਪਣੇ ਬੱਚਿਆਂ 'ਤੇ ਖਾਸ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਉਹ ਸਮਾਜ ਵਿਚ ਚੰਗਾ ਮੁਕਾਮ ਹਾਸਲ ਕਰ ਸਕਣ | ਇਸ ਮੌਕੇ ਮੌਲਾਨਾ ਅਬੂਬੱਕਰ ਨੇ ਦੇਸ਼ ਦੀ ਤਰੱਕੀ ਤੇ ਅਮਨ ਸ਼ਾਂਤੀ ਲਈ ਦੁਆ ਕਰਵਾਈ | ਮੌਲਾਨਾ ਅਮਾਨੁੱਲਾ ਨੇ ਆਏ ਸਾਰੇ ਸ਼ਖ਼ਸੀਅਤਾਂ ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਸਾਰਿਆਂ ਨੂੰ ਪੰਜ ਵਕਤ ਦੀ ਨਮਾਜ਼ ਪੜ੍ਹਣ ਤੇ ਵੱਧ ਤੋਂ ਵੱਧ ਰੱਬ ਦੀ ਇਬਾਦਤ ਕਰਨ ਲਈ ਪ੍ਰੇਰਿਤ ਕੀਤਾ | ਸਮਾਗਮ ਵਿਚ ਖ਼ੁਸ਼ੀ ਮੁਹੰਮਦ ਆਰ.ਸੀ.ਐਫ., ਹਾਫ਼ਿਜ਼ ਅਬਦੁਲ ਕਯੂਮ, ਮਾਸਟਰ ਅਕਬਰ, ਡਾ. ਰਮਜ਼ਾਨ, ਮਹਿਬੂਬ, ਸਮੀਰ ਆਰ.ਸੀ., ਇਸਰਾਰ ਅਹਿਮਦ, ਕਾਸਿਮ, ਡਾ. ਰਿਹਾਨ, ਸਿਕੰਦਰ, ਉਮਰ, ਸਰਦਾਰ ਅਲੀ, ਮੌਲਵੀ ਅਬਦੁੱਲ ਹਮੀਦ, ਅਬਦੁੱਲ ਸਲਾਮ, ਹਾਜੀ ਅਬਦੁੱਲ ਗੁਫਾਰ, ਅਲੀ, ਸੁਲਤਾਨ, ਕਾਸਿਮ ਮੁਖ਼ਤਾਰ ਤੇ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਜਟ 'ਚ ਪੈਨਸ਼ਨਰ ਬਜ਼ੁਰਗਾਂ ਲਈ ਕੁਝ ਵੀ ਨਹੀਂ- ਹਰਜਿੰਦਰ ਸਿੰਘ ਕੋਹਲੀ <br/> ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਖ਼ਾਲਸਾ ਅਕੈਡਮੀ ਲੱਖਣ ਕਲਾਂ 'ਚ ਸਾਲਾਨਾ ਸਮਾਗਮ 15 ਨੂੰ - ਬਾਬਾ ਇੰਦਰਪਾਲ ਸਿੰਘ <br/>
Ad Position 24