18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਸ਼ਿਵਰਾਤਰੀ ਸੰਬੰਧੀ 8 ਫਰਵਰੀ ਨੂੰ ਕੱਢੀ ਜਾਵੇਗੀ ਮਹਾਂ ਪ੍ਰਭਾਤ ਫੇਰੀ-ਬਾਬਾ ਵਿਜੇ ਨਾਥ <br/>

Ad Position 21
No active advertisement
ਅਜੀਤ ਡੈਸਕ 05-02-2026
ਕਪੂਰਥਲਾ, 4 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਧਰਮਸ਼ਾਲਾ ਨਾਥਾਂ ਦਾ ਡੇਰਾ ਵੈੱਲਫੇਅਰ ਸੁਸਾਇਟੀ ਪ੍ਰਾਚੀਨ ਸ਼ਿਵ ਮੰਦਿਰ ਨਾਥਾਂ ਦੇ ਡੇਰਾ ਨਵੀਂ ਪੁਲਿਸ ਲਾਈਨ ਕਪੂਰਥਲਾ ਵਿਖੇ ਮਹਾਂ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਦੇ ਸਬੰਧ ਵਿਚ 8 ਫਰਵਰੀ ਨੂੰ ਸਵੇਰੇ ਮਹਾਂ ਪ੍ਰਭਾਤ ਫੇਰੀ ਕੱਢੀ ਜਾਵੇਗੀ | ਇਹ ਜਾਣਕਾਰੀ ਸੁਸਾਇਟੀ ਦੀ ਇਕ ਮੀਟਿੰਗ ਵਿਚ ਮਹੰਤ ਬਾਬਾ ਵਿਜੇ ਨਾਥ ਸੰਚਾਲਕ ਤੇ ਮੁੱਖ ਸੇਵਾਦਾਰ ਨੇ ਸੁਸਾਇਟੀ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ | ਉਨ੍ਹਾਂ ਕਿਹਾ ਕਿ ਮਹਾਂ ਸ਼ਿਵਰਾਤਰੀ ਸੰਬੰਧੀ 15 ਫਰਵਰੀ ਨੂੰ ਝੰਡਾ ਚੜ੍ਹਾਉਣ ਦੀ ਰਸਮ ਹੋਵੇਗੀ ਤੇ 10 ਵਜੇ ਕੀਰਤਨ ਹੋਵੇਗਾ, 16 ਫਰਵਰੀ ਨੂੰ ਸਵੇਰੇ 9 ਵਜੇ ਰੂਦਰ ਅਭਿਸ਼ੇਕ ਦਾ ਯੱਗ ਹੋਵੇਗਾ | ਉਪਰੰਤ ਭੋਲੇਨਾਥ ਦਾ ਅਤੁੱਟ ਲੰਗਰ ਵਰਤਾਇਆ ਜਾਵੇਗਾ | ਮੀਟਿੰਗ ਵਿਚ ਤਰਸੇਮ ਸਿੰਘ, ਆਰ.ਕੇ. ਸੇਠੀ, ਕਿਸ਼ਨ ਕੁਮਾਰ ਟੰਡਨ, ਅਵਤਾਰ ਸਿੰਘ, ਅਨਿਲ ਕੁਮਾਰ, ਸੰਜੇ ਅਗਰਵਾਲ, ਵਿਪਨ ਕੁਮਾਰ, ਲਕਸ਼ਮਣ ਸ਼ਰਮਾ, ਲਖਵਿੰਦਰ ਸਿੰਘ, ਰਵਿੰਦਰ ਕੁਮਾਰ, ਧਰਮਿੰਦਰ ਸੇਠ, ਰਾਜ ਕੁਮਾਰ, ਓ.ਪੀ. ਖੰਨਾ, ਬੀਬੀ ਮੋਨੀ ਸ਼ਰਮਾ, ਬੀਬੀ ਸੁਮਨ, ਬੀਬੀ ਲੱਛਮੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਕੂਲਾਂ ਦੇ ਬਿਜਲੀ ਬਿੱਲਾਂ ਦਾ ਭੁਗਤਾਨ ਕਰਨ ਦੀ ਮੰਗ ਨੂੰ ਲੈ ਕੇ ਸੁਪਰਡੈਂਟ ਨੂੰ ਦਿੱਤਾ ਮੰਗ ਪੱਤਰ <br/> ਅਗਲੀ ਖ਼ਬਰ ਬਜਟ 'ਚ ਪੈਨਸ਼ਨਰ ਬਜ਼ੁਰਗਾਂ ਲਈ ਕੁਝ ਵੀ ਨਹੀਂ- ਹਰਜਿੰਦਰ ਸਿੰਘ ਕੋਹਲੀ <br/>
Ad Position 24