ਜਲੰਧਰ, 4 ਫਰਵਰੀ (ਪਵਨ ਖਰਬੰਦਾ)- ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਅਰਜੁਨ ਨਗਰ ਜਲੰਧਰ ਨੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਲਈ ਭਾਰਤ ਦੇ ਖੇਤੀਬਾੜੀ ਨਕਸ਼ੇ 'ਤੇ ਕੇਂਦਿ੍ਤ ਇੱਕ ਸਮਾਜਿਕ ਵਿਗਿਆਨ ਅਕਾਦਮਿਕ ਗਤੀਵਿਧੀ ਕਰਵਾਈ | ਵਿਦਿਆਰਥੀਆਂ ਨੇ ਭਾਰਤੀ ਨਕਸ਼ੇ ਰਾਹੀਂ ਭਾਰਤੀ ਖੇਤੀਬਾੜੀ ਬਾਰੇ ਵੀ ਸਿੱਖਿਆ ਅਤੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਫਸਲਾਂ ਦੀ ਵੰਡ, ਖੇਤਰੀ ਖੇਤੀ ਅਭਿਆਸਾਂ, ਜਲਵਾਯੂ ਖੇਤਰਾਂ, ਮਿੱਟੀ ਦੀਆਂ ਕਿਸਮਾਂ ਤੇ ਵੱਖ-ਵੱਖ ਰਾਜਾਂ ਵਿੱਚ ਪ੍ਰਮੁੱਖ ਖੇਤੀਬਾੜੀ ਉਤਪਾਦਾਂ ਬਾਰੇ ਸਮਝ ਪ੍ਰਾਪਤ ਕੀਤੀ | ਪੱਛਮੀ ਬੰਗਾਲ ਵਿੱਚ ਚੌਲ, ਪੰਜਾਬ ਵਿੱਚ ਕਣਕ, ਅਸਾਮ ਵਿੱਚ ਚਾਹ ਅਤੇ ਕੇਰਲ ਵਿੱਚ ਮਸਾਲੇ ਵਰਗੀਆਂ ਖਾਸ ਫਸਲਾਂ ਦੀ ਮਹੱਤਤਾ ਨੂੰ ਸਮਝ ਸਕਦੇ ਹਨ ਤੇ ਖੇਤੀਬਾੜੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਸੋਕੇ ਜਾਂ ਹੜ੍ਹ ਵਰਗੀਆਂ ਖੇਤਰੀ ਚੁਣੌਤੀਆਂ ਨੂੰ ਪਛਾਣ ਸਕਦੇ ਹਨ | ਅਧਿਆਪਕਾਂ ਨੇ ਭਾਰਤ ਦੇ ਵੱਖ-ਵੱਖ ਰਾਜਾਂ 'ਚ ਪ੍ਰਚਲਿਤ ਵੱਖ-ਵੱਖ ਖੇਤੀ ਵਿਧੀਆਂ ਦੇ ਵਿਹਾਰਕ ਪ੍ਰਦਰਸ਼ਨ ਪੇਸ਼ ਕੀਤੇ | ਸਕੂਲ ਪਿ੍ੰਸੀਪਲ ਮੰਗਲਾ ਸ਼ਰਮਾ ਨੇ ਇਸ ਗਤੀਵਿਧੀ ਲਈ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ ਤੇ ਉਨ੍ਹਾਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਰਹਿਣ ਲਈ ਉਤਸ਼ਾਹਿਤ ਕੀਤਾ |