ਗੁਰਾਇਆ, 4 ਫਰਵਰੀ (ਬਲਵਿੰਦਰ ਸਿੰਘ)- ਸਥਾਨਕ ਪੁਲਿਸ ਨੇ 10,000 ਲੀਟਰ ਲਾਹਣ ਅਤੇ 1,00,000 ਐਮ.ਐਲ. ਸ਼ਰਾਬ ਨਜਾਇਜ਼ ਸਮੇਤ ਚਾਲੂ ਭੱਠੀ ਦਾ ਸਾਮਾਨ, ਇੱਕ ਗੈਸ ਸਿਲੰਡਰ, ਡਿਸਟਿਲਰੀ ਟੱਬ, ਗੈਸ ਭੱਠੀ, 4 ਡਰੰਮ ਬਰਾਮਦ ਕਰਕੇ 2 ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਭਾਰਤ ਮਸੀਹ ਡੀ.ਐੱਸ.ਪੀ. ਫਿਲੌਰ ਨੇ ਦੱਸਿਆ ਕਿ ਇੰਸਪੈਕਟਰ ਸਿਕੰਦਰ ਸਿੰਘ ਵਿਰਕ ਐੱਸ.ਐੱਚ.ਓ., ਏ.ਐੱਸ.ਆਈ ਸੁਰਿੰਦਰ ਮੋਹਨ ਨੇ ਮੁਖ਼ਬਰੀ ਦੇ ਆਧਾਰ 'ਤੇ ਛਾਪਾਮਾਰੀ ਕੀਤੀ ਤਾਂ ਸੁਖਦੇਵ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਰੁੜਕਾ ਕਲਾਂ ਤੇ ਨੱਥੂ ਪੁੱਤਰ ਅਤੁਲ ਪਾਸਵਾਨ ਵਾਸੀ ਪਿੰਡ ਬੱਸੇਪੁਰਾ ਜ਼ਿਲ੍ਹਾ ਸਮਸਤੀਪੁਰ ਬਿਹਾਰ ਹਾਲ ਵਾਸੀ ਰੁੜਕਾ ਕਲਾਂ ਨੂੰ ਕਾਬੂ ਕਰ ਲਿਆ ਹੈ | ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ ਜਦਕਿ ਬਹਾਦਰ ਸਿੰਘ ਫ਼ਰਾਰ ਹੋ ਗਿਆ | ਸੁਖਦੇਵ ਸਿੰਘ ਖ਼ਿਲਾਫ਼ ਪਹਿਲਾ ਵੀ 6 ਮੁਕੱਦਮੇ ਦਰਜ ਹਨ ਤੇ ਬਹਾਦਰ ਸਿੰਘ ਦੇ ਖ਼ਿਲਾਫ਼ ਵੀ ਪਹਿਲਾ 3 ਮੁਕੱਦਮੇ ਦਰਜ ਹਨ |