ਭੁਲੱਥ, 6 ਫਰਵਰੀ (ਮਨਜੀਤ ਸਿੰਘ ਰਤਨ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇੱਕ ਮੀਟਿੰਗ ਗੁਰਦੁਆਰਾ ਸੁਖ ਸਾਗਰ ਸਾਹਿਬ (ਬੇਰੀਆਂ ਵਾਲਾ) ਭੁਲੱਥ ਵਿਖੇ ਜਸਬੀਰ ਸਿੰਘ ਲਿਟਾਂ ਜ਼ਿਲ੍ਹਾ ਪ੍ਰਧਾਨ ਤੇ ਪੂਰਨ ਸਿੰਘ ਖੱਸਣ ਬਲਾਕ ਪ੍ਰਧਾਨ ਭੁਲੱਥ ਦੀ ਅਗਵਾਈ ਹੇਠ ਕਿਸਾਨੀ ਮੁੱਦਿਆਂ ਉੱਪਰ ਹੋਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਖੇਤੀ ਬੀਜ ਬਿੱਲ ਕਿਸਾਨ ਵਿਰੋਧੀ ਹੈ | ਇਸ ਦੀਆਂ ਮੱਦਾਂ ਉੱਪਰ ਕਿਸਾਨ ਜਥੇਬੰਦੀਆਂ ਨਾਲ ਵਿਚਾਰ ਚਰਚਾ ਕਰਕੇ ਪੂਰੀ ਤਰ੍ਹਾਂ ਕਿਸਾਨ ਨੂੰ ਸੁਰੱਖਿਅਤ ਕਰਦਿਆਂ ਖਰੜਾ ਤਿਆਰ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਪਾਵਰਕਾਮ ਇਸ ਸਮੇਂ ਬਿਜਲੀ ਲਾਈਨਾਂ ਦੀ ਮੁਰੰਮਤ ਕਰ ਲਵੇ | ਪੰਜਾਬ 'ਚ ਹੋਈਆਂ ਬਾਰਿਸ਼ਾਂ ਕਾਰਨ ਲਗਭਗ ਖੇਤੀ ਮੋਟਰਾਂ ਬੰਦ ਹਨ | ਸਰਦੀ ਦੇ ਮੌਸਮ ਦਾ ਲਾਹਾ ਲੈਂਦਿਆਂ ਪਾਵਰ ਕਾਮ ਢਿੱਲੀਆਂ ਤਾਰਾਂ, ਟੇਢੇ ਖੰਭੇ, ਟਰਾਂਸਫ਼ਾਰਮਰ, ਤਾਰਾਂ ਦੀਆਂ ਬਦਲੀ ਅਤੇ ਹੋਰ ਸੁਧਾਰ ਕਰੇ ਤਾਂ ਜੋ ਅੱਗੇ ਝੋਨੇ ਦੇ ਸੀਜ਼ਨ ਲਈ ਲਾਈਨਾਂ ਸਹੀ ਚੱਲ ਸਕਣ ਉਨ੍ਹਾਂ ਇਹ ਵੀ ਕਿਹਾ ਕਿ ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਗਊ ਟੈਕਸ ਆਮ ਜਨਤਾ ਤੋਂ ਵਸੂਲਿਆ ਜਾਂਦਾ ਹੈ ਪਰ ਗਊਆਂ ਅਜੇ ਵੀ ਬੇਸਹਾਰਾ ਘੁੰਮਦੀਆਂ ਹਨ | ਖੇਤਾਂ ਵਿਚ ਫ਼ਸਲਾਂ ਦਾ ਨੁਕਸਾਨ ਕਰਦੀਆਂ ਹਨ ਤੇ ਸੜਕਾਂ ਉੱਪਰ ਕੀਮਤੀ ਜਾਨਾਂ ਲੈ ਰਹੀਆਂ ਹਨ | ਇਸ ਮੌਕੇ ਸਰਬਜੀਤ ਸਿੰਘ ਧੀਰਪੁਰ, ਜਸਵਿੰਦਰ ਸਿੰਘ ਮਾਨਾ ਤਲਵੰਡੀ ਮੀਤ ਪ੍ਰਧਾਨ, ਜਸਵਿੰਦਰ ਸਿੰਘ ਬਾਗੜੀਆਂ ਸਕੱਤਰ, ਗੁਰਮੀਤ ਸਿੰਘ ਰਾਜਪੁਰ, ਉਮਰਾਓ ਸਿੰਘ ਬਾਗੜੀਆਂ, ਕਾਬਲ ਸਿੰਘ ਬਾਗੜੀਆਂ, ਮਹਿੰਦਰ ਸਿੰਘ ਬਾਗੜੀਆਂ ਸਰਪੰਚ, ਅਜੀਤ ਸਿੰਘ ਜੈਦ, ਗੁਰਭਜਨ ਸਿੰਘ ਬੋਪਾਰਾਏ, ਤਰਲੋਕ ਸਿੰਘ ਬੋਪਾਰਾਏ, ਗੁਰਮੀਤ ਸਿੰਘ ਬੋਪਾਰਾਏ, ਕੁਲਵਿੰਦਰ ਸਿੰਘ ਬੋਪਾਰਾਏ, ਸ਼ਿੰਗਾਰਾ ਸਿੰਘ ਬੋਪਾਰਾਏ, ਮੁਖ਼ਤਿਆਰ ਸਿੰਘ ਕਰਨੈਲਗੰਜ, ਦਿਲਬਾਗ ਸਿੰਘ ਕਰਨੈਲਗੰਜ, ਗੁਰਮੇਲ ਸਿੰਘ ਖੱਸਣ, ਸੁੱਚਾ ਸਿੰਘ ਖੱਸਣ, ਲਖਵਿੰਦਰ ਸਿੰਘ ਕਮਰਾਏ, ਪਰਮਜੀਤ ਸਿੰਘ ਬਾਗੜੀਆਂ, ਸੁਖਵਿੰਦਰ ਸਿੰਘ ਕਮਰਾਏ ਤੇ ਹੋਰ ਕਿਸਾਨ ਹਾਜ਼ਰ ਸਨ |