ਫਗਵਾੜਾ, 6 ਫਰਵਰੀ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਸੈਂਟਰਲ ਟਾਊਨ ਸਥਿਤ ਐਨ.ਐਚ. ਢਾਬਾ 'ਚ ਚੋਰੀ ਕਰ ਰਹੇ ਇੱਕ ਚੋਰ ਨੂੰ ਢਾਬੇ ਦੇ ਮਾਲਕਾਂ ਨੇ ਰੰਗੇ ਹੱਥੀਂ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ | ਦੱਸਿਆ ਗਿਆ ਹੈ ਕਿ ਉਕਤ ਵਿਅਕਤੀ ਪਹਿਲਾ ਵੀ ਇੱਥੋਂ ਚੋਰੀ ਕਰਕੇ ਗਿਆ ਸੀ ਤੇ ਦੂਸਰੀ ਵਾਰ ਚੋਰੀ ਕਰਨ ਆਇਆ ਤਾਂ ਉਸ ਨੰੂ ਕਾਬੂ ਕਰ ਲਿਆ | ਜਾਣਕਾਰੀ ਅਨੁਸਾਰ ਉਕਤ ਵਿਅਕਤੀ ਪਹਿਲਾਂ ਇਸੇ ਢਾਬੇ 'ਤੇ ਵੇਟਰ ਦੀ ਨੌਕਰੀ ਕਰ ਚੁੱਕਾ ਸੀ ਜਿਸ ਕਰ ਕੇ ਉਸ ਨੰੂ ਰੈਸਟੋਰੈਂਟ ਦੇ ਆਉਣ ਜਾਣ ਦੇ ਸਾਰੇ ਰਸਤਿਆਂ ਬਾਰੇ ਪਤਾ ਸੀ | ਐਨ.ਐਚ. ਢਾਬਾ ਦੇ ਮਾਲਕ ਪਵਨ ਗੋਇਲ ਨੇ ਦੱਸਿਆ ਕਿ ਉਕਤ ਨੌਜਵਾਨ ਨੂੰ ਉਸ ਦੇ ਪਿਤਾ ਨੇ ਉਨ੍ਹਾਂ ਦੇ ਰੈਸਟੋਰੈਂਟ 'ਚ ਕੰਮ 'ਤੇ ਲਗਵਾਇਆ ਸੀ ਪਰ ਉਸ ਨੇ ਕੇਵਲ ਦੋ ਦਿਨ ਹੀ ਕੰਮ ਕੀਤਾ ਤੇ ਫਿਰ ਨੌਕਰੀ ਛੱਡ ਦਿੱਤੀ ਸੀ | ਦੱਸਿਆ ਜਾ ਰਿਹਾ ਹੈ ਕਿ ਚੋਰ ਖ਼ਿਲਾਫ਼ ਪਹਿਲਾ ਵੀ ਤਿੰਨ ਕੇਸ ਦਰਜ ਹਨ | ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ |