29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਸੀਵਰੇਜ ਟੈਂਕ 'ਚ ਡਿਗਣ ਕਾਰਨ ਬੱਚੇ ਦੀ ਮੌਤ

Ad Position 21
No active advertisement
ਅਜੀਤ ਡੈਸਕ 07-02-2026
ਫਗਵਾੜਾ, 6 ਫਰਵਰੀ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਖੋਥੜਾ ਰੋਡ 'ਤੇ ਘਰ ਦੇ ਬਾਹਰ ਖੇਡ ਰਹੇ ਇਕ ਬੱਚੇ ਦੇ ਨਾਲ ਦਰਦਨਾਕ ਹਾਦਸਾ ਵਾਪਰ ਗਿਆ | ਘਰ ਦੇ ਨਾਲ ਲੱਗਦੇ ਪਲਾਟ ਵਿਚ ਬਣੇ ਖੁੱਲ੍ਹੇ ਸੀਵਰੇਜ ਟੈਂਕ ਵਿਚ ਡਿੱਗਣ ਕਾਰਨ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਅਥਰਵ (11) ਪੁੱਤਰ ਅਰਵਿੰਦ ਵਾਸੀ ਪਿੰਡ ਮੇਹਲੀ ਵਜੋਂ ਹੋਈ ਹੈ | ਗੁਆਂਢੀ ਮੋਨਾ ਕੁਮਾਰੀ ਨੇ ਦੱਸਿਆ ਕਿ ਮੁਹੱਲੇ ਦੇ ਕੁੱਝ ਬੱਚੇ ਬਾਹਰ ਖੇਡ ਰਹੇ ਸਨ | ਇਸ ਦੌਰਾਨ ਪਤਾ ਲੱਗਿਆ ਕਿ ਇਕ ਬੱਚਾ ਖੇਡਦਿਆਂ ਨਾਲ ਵਾਲੇ ਪਲਾਟ ਵਿਚ ਬਣੇ ਸੀਵਰੇਜ ਟੈਂਕ 'ਚ ਡਿਗ ਗਿਆ ਹੈ | ਤੁਰੰਤ ਮੌਕੇ 'ਤੇ ਪਹੁੰਚ ਕੇ ਲੋਕਾਂ ਨੇ ਬੱਚੇ ਨੂੰ ਟੈਂਕ ਵਿਚੋਂ ਬਾਹਰ ਕੱਢਿਆ ਤੇ ਫਗਵਾੜਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੰੂ ਮਿ੍ਤਕ ਐਲਾਨ ਦਿੱਤਾ | ਉੱਧਰ, ਮਿ੍ਤਕ ਦੇ ਗੁਆਂਢ ਵਿਚ ਰਹਿੰਦੀ ਮਹਿਲਾ ਰੇਖਾ ਨੇ ਪਲਾਟ ਦੇ ਮਾਲਕ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸੀਵਰੇਜ ਟੈਂਕ 'ਤੇ ਨਾ ਤਾਂ ਢੱਕਣ ਲਾਇਆ ਗਿਆ ਸੀ ਅਤੇ ਨਾ ਹੀ ਪਲਾਟ ਦੀ ਬਾਊਾਡਰੀ ਵਾਲ ਬਣਾਈ ਗਈ ਸੀ | ਇਸ ਲਾਪਰਵਾਹੀ ਕਾਰਨ ਹੀ ਬੱਚਾ ਖੇਡਦਿਆਂ ਟੈਂਕ 'ਚ ਡਿਗ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ | ਮਾਮਲੇ ਸੰਬੰਧੀ ਜਦੋਂ ਪੁਲਿਸ ਚੌਕੀ ਮੇਹਲੀ ਦੇ ਅਧਿਕਾਰੀ ਜਸਕਰਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬੱਚੇ ਦੀ ਮੌਤ ਸੰਬੰਧੀ ਪਰਿਵਾਰਕ ਮੈਂਬਰਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਇਨਕਾਰ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਫਲੈਕਸ ਬੋਰਡ ਫਾੜੇ ਜਾਣ ਨੂੰ ਲੈ ਕੇ ਦੋ ਦੁਕਾਨਦਾਰਾਂ 'ਚ ਹੋਈ ਲੜਾਈ, ਦੋ ਜ਼ਖਮੀ <br/> ਅਗਲੀ ਖ਼ਬਰ ਸਾਬਕਾ ਸੈਨਿਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ <br/>
Ad Position 24