29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਫਲੈਕਸ ਬੋਰਡ ਫਾੜੇ ਜਾਣ ਨੂੰ ਲੈ ਕੇ ਦੋ ਦੁਕਾਨਦਾਰਾਂ 'ਚ ਹੋਈ ਲੜਾਈ, ਦੋ ਜ਼ਖਮੀ <br/>

Ad Position 21
No active advertisement
ਅਜੀਤ ਡੈਸਕ 07-02-2026
ਕਪੂਰਥਲਾ, 6 ਫਰਵਰੀ (ਅਮਨਜੋਤ ਸਿੰਘ ਵਾਲੀਆ)- ਆਰ.ਸੀ.ਐਫ. ਵਿਖੇ ਫਲੈਕਸ ਬੋਰਡ ਫਾੜੇ ਜਾਣ ਨੂੰ ਲੈ ਕੇ ਦੋ ਦੁਕਾਨਦਾਰਾਂ ਵਿਚ ਹੋਈ ਲੜਾਈ ਦੌਰਾਨ ਪਿਓ ਪੁੱਤ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ | ਜੇਰੇ ਇਲਾਜ ਸ੍ਰੀਰਾਮ ਪੁੱਤਰ ਹੀਰਾ ਭਗਤ ਨੇ ਦੱਸਿਆ ਕਿ ਉਸ ਦੀ ਆਰ.ਸੀ.ਐਫ. ਵਿਖੇ ਕਰਿਆਨੇ ਦੀ ਦੁਕਾਨ ਹੈ | ਅੱਜ ਉਸ ਦੇ ਗੁਆਂਢੀ ਦੁਕਾਨਦਾਰ ਵਲੋਂ ਉਸਦਾ ਫਲੈਕਸ ਬੋਰਡ ਕਥਿਤ ਤੌਰ 'ਤੇ ਫਾੜ ਦਿੱਤਾ ਗਿਆ | ਜਦੋਂ ਉਸ ਨੇ ਬੋਰਡ ਫਾੜੇ ਜਾਣ ਸੰਬੰਧੀ ਗੁਆਂਢੀ ਦੁਕਾਨਦਾਰ ਨੂੰ ਪੁੱਛਿਆ ਤਾਂ ਉਸ ਨੇ ਕਥਿਤ ਤੌਰ 'ਤੇ ਆਪਣੇ ਸਾਥੀਆਂ ਨਾਲ ਉਸ 'ਤੇ ਹਮਲਾ ਕਰ ਦਿੱਤਾ | ਜਦੋਂ ਮੇਰਾ ਲੜਕਾ ਸੂਰਜ ਮੈਨੂੰ ਛਡਾਉਣ ਆਇਆ ਤਾਂ ਹਮਲਾਵਰਾਂ ਨੇ ਮੈਨੂੰ ਤੇ ਮੇਰੇ ਲੜਕੇ ਨੂੰ ਜ਼ਖਮੀ ਕਰ ਦਿੱਤਾ ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਡਿਊਟੀ ਡਾ. ਚਿਰਾਗ ਵਲੋਂ ਕੀਤਾ ਜਾ ਰਿਹਾ ਹੈ ਤੇ ਇਸ ਸੰਬੰਧੀ ਐਮ.ਐਲ.ਆਰ. ਕੱਟ ਕੇ ਸਬੰਧਿਤ ਥਾਣੇ ਨੂੰ ਭੇਜ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਪਿੰਡ ਬੂਟ ਵਿਖੇ ਬੇਅਦਬੀ ਦਾ ਦੋਸ਼ੀ ਕਾਬੂ ਅਗਲੀ ਖ਼ਬਰ ਸੀਵਰੇਜ ਟੈਂਕ 'ਚ ਡਿਗਣ ਕਾਰਨ ਬੱਚੇ ਦੀ ਮੌਤ
Ad Position 24